ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਨੇ ਆਖਿਰਕਾਰ ਮੰਨ ਲਿਆ ਹੈ ਕਿ ਉਸਦਾ ਮੈਨੇਜਡ ਆਈਸੋਲੇਸ਼ਨ ਸਿਸਟਮ ਬੇਕਾਰ ਹੈ।
ਮੇਨਾਅ ਗੋਲਬੇ ਜੋ ਕਿ ਯੂ ਐਸ ਵਿੱਚ ਆਪਣੀ ਧੀ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਮਿਲਾਉਣ ਲਈ ਲੈਕੇ ਗਈ ਸੀ, ਪਰ ਵਾਪਸੀ ਮੌਕੇ ਮੈਨੇਜਡ ਆਈਸੋਲੇਸ਼ਨ ਵਿੱਚ ਥਾਂ ਨਾ ਮਿਲਣ ਕਰਕੇ ਅੱਜ ਉਸਨੂੰ 4 ਮਹੀਨੇ ਹੋ ਗਏ ਹਨ, ਯੂ ਐਸ ਵਿੱਚ ਫਸੀ ਨੂੰ, ਦੂਜਾ ਉਸਦਾ ਵੀਜਾ ਖਤਮ ਹੋਣ ਵਾਲਾ ਹੈ ਤੇ ਉਸ ਲਈ ਇਹ ਵੀ ਇੱਕ ਵੱਡੀ ਸੱਮਸਿਆ ਹੈ।
ਇਨ੍ਹਾਂ ਹੀ ਨਹੀਂ ਅਪ੍ਰੈਲ ਤੋਂ ਤਾਂ ਮੈਨੇਜਡ ਆਈਸੋਲੇਸ਼ਨ ਵਿੱਚ ਬੁਕਿੰਗ ਦੀ ਦਰ ਵੀ 3 ਗੁਣਾ ਵੱਧ ਗਈ ਹੈ ਤੇ ਇਸ ਕਾਰਨ ਕਈ ਨਿਊਜੀਲੈਂਡ ਵਾਸੀ ਤਾਂ ਵੀਜਾ ਖਤਮ ਹੋਣ ਕਰਕੇ ਦੂਜੇ ਦੇਸ਼ਾਂ ਵਿੱਚ ਓਵਰਸਟੇਅ ਕਰਨ ਨੂੰ ਮਜਬੂਰ ਹੋ ਗਏ ਹਨ।
ਅਪ੍ਰੈਲ ਵਿੱਚ ਜਿੱਥੇ 5500 ਲੋਕਾਂ ਨੇ ਐਮ ਆਈ ਕਿਊ ਦੀ ਵੈਬਸਾਈਟ ਵਰਤੀ ਸੀ, ਉੱਥੇ ਹੀ ਬੀਤੇ ਹਫਤੇ ਇਹ ਆਂਕੜੇ 19000 ਤੱਕ ਪੱੁਜ ਗਏ ਹਨ।
ਇਸ ਸਬੰਧੀ ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਦਾ ਕਹਿਣਾ ਹੈ ਕਿ ਹੁਣ ਅਸੀਂ ਇਸ ਮੁੱਦੇ 'ਤੇ ਕੰਮ ਕਰ ਰਹੇ ਹਾਂ ਕਿ ਸਾਰੇ ਹੀ ਲੋੜਵੰਦ ਨਿਊਜੀਲੈਂਡ ਵਾਸੀ ਐਮ ਆਈ ਕਿਊ ਵਿੱਚ ਸਮੇਂ ਸਿਰ ਬੁਕਿੰਗ ਕਰ ਸਕਣ ਤੇ ਬਾਹਰ ਫਸੇ ਨਿਊਜੀਲੈਂਡ ਵਾਸੀਆਂ ਦੀ ਖੱਜਲ ਖੁਆਰੀ ਘਟਾਈ ਜਾ ਸਕੇ।
ਐਮ ਆਈ ਕਿਊ ਦੇ ਮੁਖੀ ਨੇ ਇਸ ਸਬੰਧੀ ਵਿਸ਼ੇਸ਼ ਤੌਰ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ੳੇੁਹ ਪੂਰੀ ਕੋਸ਼ਿਸ਼ ਕਰਨਗੇ ਕਿ ਲੋੜਵੰਦਾਂ ਦੀ ਖੱਜਲ ਖੁਆਰੀ ਨਾ ਹੋਏ ਤੇ ਸਮੇਂ ਸਿਰ ਐਮ ਆਈ ਕਿਊ ਵਿੱਚ ਸਾਰਿਆਂ ਨੂੰ ਥਾਂ ਮਿਲ ਸਕੇ।