Tuesday, 27 February 2024
04 August 2021 New Zealand

7 ਸਾਲ ਬਾਅਦ ਹੋਏ ਦੋਹਤੇ ਨੂੰ ਨਿਊਜੀਲੈਂਡ ਮਿਲਣ ਆਏ ਨਾਨੇ ਦੀ ਬਿਮਾਰੀ ਕਾਰਨ ਬਣ ਆਈ ਪਰਿਵਾਰ ‘ਤੇ

7 ਸਾਲ ਬਾਅਦ ਹੋਏ ਦੋਹਤੇ ਨੂੰ ਨਿਊਜੀਲੈਂਡ ਮਿਲਣ ਆਏ ਨਾਨੇ ਦੀ ਬਿਮਾਰੀ ਕਾਰਨ ਬਣ ਆਈ ਪਰਿਵਾਰ ‘ਤੇ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪੱਛਮੀ ਆਕਲੈਂਡ ਦੇ ਹੈਂਡਰਸਨ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਪਰਿਵਾਰ ਦਾ ਇਸ ਵੇਲੇ ਬਹੁਤ ਔਖਾ ਸਮਾਂ ਗੁਜਰ ਰਿਹਾ ਹੈ, ਦਰਅਸਲ ਗੋਆ ਤੋਂ ਜੋਨ ਲੋਬੋ ਆਪਣੀ ਧੀ ਕੈਰਨ ਨੂੰ ਮਿਲਣ ਆਇਆ ਸੀ, ਕਿਉਂਕਿ ਕੈਰਨ ਘਰ 7 ਸਾਲ ਬਾਅਦ ਉਸਦੇ ਪੱੁਤਰ ਨੇ ਜਨਮ ਲਿਆ ਸੀ, ਜੋ ਇਸ ਵੇਲੇ ਢਾਈ ਸਾਲਾਂ ਦਾ ਹੈ।
ਕੈਰਨ ਨੂੰ ਨਾਨੇ-ਦੋਹਤੇ ਦੇ ਮਿਲਣ ਦੀ ਇਨੀਂ ਖੁਸ਼ੀ ਸੀ ਕਿ ਟਿਕਟ ਬੁੱਕ ਕਰਨ ਵੇਲੇ ਉਨ੍ਹਾਂ ਨੂੰ ਇੰਸ਼ੌਰੈਂਸ ਕਰਵਾਉਣੀ ਯਾਦ ਹੀ ਨਹੀਂ ਰਹੀ ਤੇ ਜੋਨ ਜਦੋਂ ਇੱਥੇੇ ਨਿਊਜੀਲੈਂਡ ਪੁੱਜੇ ਤਾਂ ਅਚਾਨਕ ਬਿਮਾਰ ਪੈਣ ਤੋਂ ਬਾਅਦ ਉਨ੍ਹਾਂ ਨੂੰ ਆਉਣ ਦੇ ਸਿਰਫ ਇੱਕ ਹਫਤੇ ਬਾਅਦ ਦਿਲ ਦਾ ਆਪ੍ਰੇਸ਼ਨ ਕਰਨ ਦੀ ਸਲਾਹ ਦਿੱਤੀ ਗਈ ਤੇ ਅਜਿਹਾ ਨਾ ਕਰਨ 'ਤੇ ਉਨ੍ਹਾਂ ਦੀ ਜਾਨ ਜਾਣ ਦਾ ਵੀ ਖਤਰਾ ਦੱਸਿਆ। ਜੋਨ ਵਾਪਿਸ ਇੰਡੀਆ ਵੀ ਨਹੀਂ ਜਾ ਸਕਦਾ ਸੀ ਕਿਉਂਕਿ ਉਸ ਵੇਲੇ ਲੌਕਡਾਊਨ ਲੱਗ ਗਿਆ ਸੀ।
ਧੀ ਕੈਰਨ ਨੇ ਪਿਓ ਦੀ ਜਾਨ ਬਚਾਉਣ ਲਈ ਆਪ੍ਰੇਸ਼ਨ ਕਰਵਾਉਣ ਦਾ ਫੈਸਲਾ ਲਿਆ। ਪਿਤਾ ਜੋਨ ਦੀ ਜਾਨ ਤਾਂ ਬੱਚ ਗਈ ਪਰ ਹਸਪਤਾਲਾਂ ਦਾ $ 64,000 ਦਾ ਬਿੱਲ ਹੁਣ ਪਰਿਵਾਰ ਲਈ ਵੱਡੀ ਸੱਮਸਿਆ ਬਣ ਗਿਆ ਹੈ। ਘਰ ਦੀਆਂ ਕਿਸ਼ਤਾਂ ਤੇ ਹੋਰ ਖਰਚਿਆਂ 'ਚੋਂ ਉਹ ਥੋੜਾ-ਥੋੜਾ ਕਰਜਾ ਉਤਾਰ ਤਾਂ ਰਹੇ ਹਨ, ਪਰ ਇਸ ਨੇ ਪਰਿਵਾਰ ਲਈ ਵਿੱਤੀ ਸੰਕਟ ਖੜਾ ਕਰ ਦਿੱਤਾ ਹੈ।
ਕੈਰਨ ਨੇ ਗਿਵ ਅ ਲਿਟਲ ਦਾ ਪੇਜ ਵੀ ਬਣਾਇਆ ਸੀ, ਪਰ ਉਸ ਵਿੱਚ ਅਜੇ ਤੱਕ ਸਿਰਫ $9500 ਹੀ ਇੱਕਠੇ ਹੋਏ ਹਨ।
ਕੈਰਨ ਵਲੋਂ ਲੋਕਾਂ ਨੂੰ ਡੋਨੇਸ਼ਨ ਦੀ ਅਪੀਲ ਕੀਤੀ ਗਈ ਹੈ ਤੇ ਜੇ ਪਰਿਵਾਰ ਕਰਜਾ ਨਾ ਉਤਾਰਣ ਵਿੱਚ ਸਫਲ ਰਿਹਾ ਤਾਂ ਸ਼ਾਇਦ ਉਨ੍ਹਾਂ ਨੂੰ ਆਪਣਾ ਘਰ ਵੇਚਣਾ ਪਏ।
ਜੇ ਤੁਸੀਂ ਪਰਿਵਾਰ ਦੀ ਮੱਦਦ ਕਰਨਾ ਚਾਹੁੰਦੇ ਹੋ ਤਾਂ ਇਸ ਲੰਿਕ 'ਤੇ ਜਾ ਕੇ ਡੋਨੇਸ਼ਨ ਦੇ ਸਕਦੇ ਹੋ।

ADVERTISEMENT
NZ Punjabi News Matrimonials