ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੇ ਓਪਾਹੀਕੀ ਉਪਨਗਰ ਵਿੱਚ ਵਾਪਰੀ ਇੱਕ ਹਿੰਸਕ ਘਟਨਾ ਤੋਂ ਬਾਅਦ ਮੌਕੇ 'ਤੇ ਹਥਿਆਰਬੰਦ ਪੁਲਿਸ ਪੁੱਜੀ ਦੱਸੀ ਜਾ ਰਹੀ ਹੈ, ਪੁਲਿਸ ਇਸ ਵੇਲੇ ਇਲਾਕੇ ਵਿੱਚ ਮੌਜੂਦ ਹੈ ਤੇ ਇਲਾਕਾ ਨਿਵਾਸੀਆਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ।
ਗ੍ਰੇਟ ਸਾਊਥ ਰੋਡ, ਸੈਟਲਮੈਂਟ ਰੋਡ, ਓਪਾਹੀਕੀ ਰੋਡ, ਅਲੈਗਜੈਂਡਰ ਸਟਰੀਟ, ਓਸਲੋ ਰੋਡ, ਕਿੰਗ ਐਡਵਰਡ ਐਵੇਨਿਊ ਦੇ ਇੰਟਰਸੈਕਸ਼ਨਾਂ ਦੀ ਘੇਰਬੰਦੀ ਕਰ ਦਿੱਤੀ ਗਈ ਹੈ।
ਆਕਲੈਂਡ ਟ੍ਰਾਂਸਪੋਰਟ ਨੇ ਕਾਰ ਚਾਲਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਹੈ। ਘਟਨਾ ਬਾਰੇ ਅਜੇ ਜਿਆਦਾ ਕੁਝ ਨਹੀਂ ਦੱਸਿਆ ਗਿਆ ਹੈ ਤੇ ਅਹਿਮ ਜਾਣਕਾਰੀ ਅਜੇ ਪੁਲਿਸ ਵਲੋਂ ਬਕਾਇਆ ਹੈ।