Thursday, 22 February 2024
05 August 2021 New Zealand

ਨਿਊਜੀਲੈਂਡ ਦੀ ਲੇਬਰ ਮਾਰਕੀਟ ਲਈ ਆਉਂਦੇ ਸਮੇਂ ਵਿੱਚ ਚੰਗੀ ਭਵਿੱਖਬਾਣੀ

ਨਿਊਜੀਲੈਂਡ ਦੀ ਲੇਬਰ ਮਾਰਕੀਟ ਲਈ ਆਉਂਦੇ ਸਮੇਂ ਵਿੱਚ ਚੰਗੀ ਭਵਿੱਖਬਾਣੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਵੇਂ ਗ੍ਰੇਜੂਏਟ ਹੁੰਦੇ ਵਿਦਿਆਰਥੀਆਂ ਨੂੰ ਨੌਕਰੀਆਂ ਦੁਆਉਣ ਵਾਲੇ ਇੱਕ ਰਿਕਰੀਊਟਰ ਦਾ ਕਹਿਣਾ ਹੈ ਕਿ ਇਸ ਵੇਲੇ ਲੇਬਰ ਮਾਰਕੀਟ ਬੇਮਿਸਾਲ ਚੱਲ ਰਹੀ ਹੈ।
ਬੀਤੇ ਸਮੇਂ ਵਿੱਚ ਲਗਾਤਾਰ ਬੇਰੁਜਗਾਰੀ ਦਰ ਘਟੀ ਹੈ ਅਤੇ ਨਾਲ ਹੀ ਨੌਕਰੀਆਂ ਦੇ ਇਸ਼ਤਿਹਾਰਾਂ ਵਿੱਚ ਲਗਾਤਾਰ ਵਾਧਾ ਦਰਜ ਹੋਇਆ ਹੈ।
ਇਸ ਗੱਲ ਦੀ ਹਾਮੀ ਸਟੇਟਸ ਐਨ ਜੈਡ ਦੇ ਆਂਕੜੇ ਵੀ ਭਰਦੇ ਹਨ, ਜਿਨ੍ਹਾਂ ਅਨੁਸਾਰ ਬੀਤੇ ਮਾਰਚ ਦੇ 10% ਬੇਰੁਜਗਾਰੀ ਦਰ ਦੇ ਮੁਕਾਬਲੇ, ਜੂਨ ਤੱਕ ਦੇ ਕੁਆਰਟ ਵਿੱਚ ਬੇਰੁਜਗਾਰੀ ਦਰ ਘੱਟ ਕੇ 6.3% ਰਹਿ ਗਈ ਹੈ।
ਸਟੂਡੈਂਟ ਜੋਬ ਸਰਚ ਦੀ ਮੁੱਖ ਪ੍ਰਬੰਧਕ ਸੁਜ਼ੇਨ ਬੋਏਡੀ ਅਨੁਸਾਰ ਉਸਨੇ ਆਪਣੇ 20 ਸਾਲ ਦੇ ਕਰੀਅਰ ਵਿੱਚ ਭਰਤੀ ਲਈ ਇਨੀਂ ਜਿਆਦਾ ਤੇਜੀ ਨਹੀਂ ਦੇਖੀ। ਕੋਰੋਨਾ ਕਾਲ ਤੋਂ ਪਹਿਲਾਂ ਇਸ ਜੂਨ ਕੁਆਟਰ ਵਿੱਚ 1200 ਤੱਕ ਵਧੇਰੇ ਇਸ਼ਤਿਹਾਰ ਦੇਖੇ ਗਏ ਹਨ।
ਪੱਕੀਆਂ ਨੌਕਰੀਆਂ ਵਿੱਚ ਵੀ ਭਾਰੀ ਤੇਜੀ ਦੇਖਣ ਨੂੰ ਮਿਲੀ ਹੈ।
ਮਾਰਕੀਟ ਵਿੱਚ ਸਕਿੱਲਡ ਤੇ ਅਣਸਕਿੱਲਡ ਕਰਮਚਾਰੀਆਂ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਬੋਏਡੀ ਅਨੁਸਾਰ ਇਹ ਤੇਜੀ ਅਗਲੇ ਆਉਣ ਵਾਲੇ ਸਮੇਂ ਲਈ ਨਿਰੰਤਰ ਜਾਰੀ ਰਹੇਗੀ।

ADVERTISEMENT
NZ Punjabi News Matrimonials