Tuesday, 27 February 2024
05 August 2021 New Zealand

ਲੀਜ਼ਾ ਕੈਰਿੰਗਟਨ ਨੇ ਕਰਤੀ ਕਮਾਲ, ਟੋਕੀਓ ਓਲੰਪਿਕ ਵਿੱਚ ਜਿੱਤਿਆ ਤੀਜਾ ਗੋਲਡ

ਲੀਜ਼ਾ ਕੈਰਿੰਗਟਨ ਨੇ ਕਰਤੀ ਕਮਾਲ, ਟੋਕੀਓ ਓਲੰਪਿਕ ਵਿੱਚ ਜਿੱਤਿਆ ਤੀਜਾ ਗੋਲਡ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਕੀਵੀ ਪੈਡਲਰ ਲੀਜ਼ਾ ਕੈਰਿੰਗਟਨ ਨੇ ਅੱਜ ਟੋਕੀਓ ਓਲੰਪਿਕ ਵਿੱਚ ਆਪਣੇ ਨਾਮ ਤੀਜਾ ਗੋਲਡ ਮੈਡਲ ਕਰ ਲਿਆ ਹੈ, ਉਸਨੇ ਕੇ1 1500 ਰੇਸ ਵਿੱਚ ਓਲੰਪਿਕ ਦੀ ਸਭ ਤੋਂ ਵੱਧ ਮੈਡਲ ਹਾਸਿਲ ਕਰਨ ਵਾਲੀ ਸ਼ਾਨਦਾਰ ਖਿਡਾਰਣ ਇਯਾਨ ਫਰਗਸਨ ਨੂੰ ਹਰਾ ਕੇ ਇਹ ਰੇਸ ਜਿੱਤੀ।
ਇਸ ਦੇ ਨਾਲ ਹੀ ਹੁਣ ਤੱਕ ਕੈਰਿੰਗਟਨ ਓਲੰਪਿਕ ਖੇਡਾਂ ਵਿੱਚ ਕੁੱਲ 5 ਗੋਲਡ ਮੈਡਲ ਜਿੱਤ ਚੁੱਕੀ ਹੈ ਤੇ ਨਿਊਜੀਲੈਂਡ ਦੀ ਸਭ ਤੋਂ ਵਧੀਆ ਓਲੰਪਿਕ ਖਿਡਾਰਣ ਦਾ ਮਾਣ ਹਾਸਿਲ ਕੀਤਾ ਹੈ।
ਕੈਰਿੰਗਟਨ ਨੇ ਓਲੰਪਿਕ ਖੇਡਾਂ ਵਿੱਚ ਕੁੱਲ 7 ਮੈਡਲ ਜਿੱਤੇ ਹਨ। ਅੱਜ ਦੀ ਕੇ1 1500 ਰੇਸ ਉਸਨੇ ਇੱਕ ਸੈਕਿੰਡ ਤੋਂ ਵੀ ਘੱਟ ਵਕਫੇ ਨਾਲ ਜਿੱਤੀ ਹੈ।

ADVERTISEMENT
NZ Punjabi News Matrimonials