Friday, 23 February 2024
05 August 2021 New Zealand

ਗੂਗਲ ਦੇ ਮਾਲਕ ਨਾਲ ਨਹੀਂ ਕੀਤਾ ਗਿਆ ਕੋਈ ਪੱਖਪਾਤ, ਪੁੱਤ ਦੇ ਇਲਾਜ ਲਈ ਆਇਆ ਸੀ ਨਿਊਜੀਲੈਂਡ

ਗੂਗਲ ਦੇ ਮਾਲਕ ਨਾਲ ਨਹੀਂ ਕੀਤਾ ਗਿਆ ਕੋਈ ਪੱਖਪਾਤ, ਪੁੱਤ ਦੇ ਇਲਾਜ ਲਈ ਆਇਆ ਸੀ ਨਿਊਜੀਲੈਂਡ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਗੂਗਲ ਦੇ ਕੋ-ਫਾਊਂਡਰ ਲੇਰੀ ਪੇਜ਼ ਦਾ ਬਾਰਡਰ ਬੰਦ ਹੋਣ ਦੇ ਬਾਵਜੂਦ ਅਚਨਚੇਤ ਨਿਊਜੀਲੈਂਡ ਵਿੱਚ ਦਾਖਿਲ ਹੋਣਾ ਨਿਊਜੀਲੈਂਡ ਸਰਕਾਰ ਨੂੰ ਸੁਆਲਾਂ ਦੇ ਘੇਰੇ ਵਿੱਚ ਖੜਾ ਕਰ ਗਿਆ ਸੀ, ਪਰ ਇਮੀਗ੍ਰੇਸ਼ਨ ਮਨਿਸਟਰ ਕ੍ਰਿਸ ਫਫੋਈ ਵਲੋਂ ਤਾਜਾ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਲੇਰੀ ਪੇਜ਼ ਆਪਣੇ ਪੁੱਤ ਦੇ ਇਲਾਜ ਲਈ ਨਿਊਜੀਲੈਂਡ ਆਇਆ ਸੀ ਤੇ ਉਸਨੂੰ ਏਅਰ ਐਂਬੂਲੈਂਸ ਰਾਂਹੀ ਇੱਕ ਮਾਹਿਰ ਨਰਸ ਦੀ ਦੇਖ-ਰੇਖ ਹੇਠ ਹਸਪਤਾਲ ਇਲਾਜ ਲਈ ਲੈ ਕੇ ਜਾਇਆ ਗਿਆ।
ਲੇਰੀ ਦੇ ਪੁੱਤ ਦਾ ਇਲਾਜ ਤਾਂ ਇਸ ਵੇਲੇ ਸਟਾਰਸ਼ਿਪ ਹਸਪਤਾਲ ਆਕਲੈਂਡ ਵਿੱਚ ਹੋ ਰਿਹਾ ਹੈ ਤੇ ਲੇਰੀ ਆਪ ਵਾਪਿਸ ਆਪਣੇ ਮੁਲਕ ਜਾ ਚੁੱਕਾ ਹੈ।
ਲੇਰੀ ਨੂੰ ਨਿਊਜੀਲੈਂਡ ਆਉਣ ਦਾ ਫੈਸਲਾ ਅਚਨਚੇਤ ਨਹੀਂ ਲਿਆ ਗਿਆ ਹੈ, ਬਲਕਿ ਉਸਨੇ ਇਸ ਸਾਲ ਦੇ ਸ਼ੁਰੂ ਵਿੱਚ ਮਨੁਖੀ ਕਦਰਾਂ-ਕੀਮਤਾਂ ਦੇ ਆਧਾਰ 'ਤੇ ਮੈਡੀਕਲ ਅਗਜੰਪਸ਼ਨ ਲਈ ਅਪਲਾਈ ਕੀਤਾ ਸੀ।
ਇਸ ਸਾਲ ਬੀਤੀ ਜੂਨ ਤੱਕ ਅਜਿਹੇ 99 ਮਰੀਜਾਂ ਨੂੰ ਨਿਊਜੀਲੈਂਡ ਆਉਣ ਦੀ ਇਜਾਜਤ ਦਿੱਤੀ ਜਾ ਚੁੱਕੀ ਹੈ।
ਆਉਣ ਵਾਲੇ ਵਿਅਕਤੀ ਨੂੰ ਤੁਰੰਤ ਇਲਾਜ ਕਰਵਾਉਣ ਦੇ ਹਾਲਾਤ ਹੋਣ ਦੇ ਕਾਰਨ ਆਈਸੋਲੇਸ਼ਨ ਵਿੱਚ ਪ੍ਰੋਸੈਸ 'ਚੋਂ ਗੁਜਰਣ ਦੀ ਲੋੜ ਨੀ ਹੁੰਦੀ, ਪਰ ਜੇ ਇਲਾਜ 14 ਦਿਨ ਦੇ ਅੰਦਰ ਖਤਮ ਹੋ ਜਾਂਦਾ ਹੈ ਤਾਂ ਆਈਸੋਲੇਸ਼ਨ ਪ੍ਰੋਸੈਸ ਚੋਂ ਗੁਜਰਣਾ ਪੈਂਦਾ ਹੈ। ਜੇ ਮਰੀਜ ਆਈਸੋਲੇਸ਼ਨ ਵਿੱਚ ਨਹੀਂ ਜਾਣਾ ਚਾਹੁੰਦਾ ਤਾਂ ਉਸਨੂੰ ਦੇਸ਼ ਛੱਡਣਾ ਪੈਂਦਾ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਇਸ ਸਬੰਧੀ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ, ਕਿਉਂਕਿ ਇੱਕ ਆਮ ਨਾਗਰਿਕ ਦੀ ਨਿੱਜੀ ਮੈਡੀਕਲ ਜਾਣਕਾਰੀ ਪ੍ਰਧਾਨ ਮੰਤਰੀ ਕੋਲ ਹੋਣਾ ਲਾਜਮੀ ਨਹੀਂ ਹੈ।

ADVERTISEMENT
NZ Punjabi News Matrimonials