Wednesday, 28 February 2024
06 August 2021 New Zealand

ਖਰਾਬ ਮੌਸਮ ਦੀ ਮਾਰ, ਆਕਲੈਂਡ ਵਿੱਚ ਹੋ ਸਕਦੀ ਬੱਤੀ ਗੁੱਲ

ਕਈ ਇਲਾਕਿਆਂ ਵਿੱਚ ਤਾਪਮਾਨ -15 ਤੱਕ ਪੁੱਜਣ ਦੀ ਭਵਿੱਖਬਾਣੀ
ਖਰਾਬ ਮੌਸਮ ਦੀ ਮਾਰ, ਆਕਲੈਂਡ ਵਿੱਚ ਹੋ ਸਕਦੀ ਬੱਤੀ ਗੁੱਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਵਗਣ ਵਾਲੀਆਂ ਤੂਫਾਨੀ ਹਵਾਵਾਂ ਕਰਕੇ ਨਾਰਥਲੈਂਡ ਤੇ ਆਕਲੈਂਡ ਦੇ ਕਈ ਇਲਾਕਿਆਂ ਵਿੱਚ ਅੱਜ ਰਾਤ ਬਿਜਲੀ ਗੁੱਲ ਹੋ ਸਕਦੀ ਹੈ।
ਵੀਕੈਂਡ ਦੌਰਾਨ ਖਰਾਬ ਮੌਸਮ ਕਾਰਨ ਬਰਫੀਲੇ ਤੂਫਾਨ, ਬਰਫਬਾਰੀ ਤੇ ਜਮਾ ਦੇਣ ਵਾਲਾ ਤਾਪਮਾਨ ਦੇਖਣ ਨੂੰ ਮਿਲ ਸਕਦਾ ਹੈ।
ਖਰਾਬ ਮੌਸਮ ਦੀ ਮਾਰ ਜਿਆਦਾ ਨਾਰਥਲੈਂਡ ਵਿੱਚ ਦੇਖਣ ਨੂੰ ਮਿਲ ਸਕਦੀ ਹੈ। ਸੋਮਵਾਰ ਤੱਕ ਕਈ ਇਲਾਕਿਆਂ ਵਿੱਚ ਤਾਪਮਾਨ ਕੁਝ ਡਿਗਰੀ ਤੋਂ ਲੈਕੇ 10 ਡਿਗਰੀ ਸੈਲਸੀਅਸ ਤੱਕ ਘੱਟ ਸਕਦਾ ਹੈ। ਹੈਸਟਿੰਗਸ ਵਿੱਚ ਸ਼ਨੀਵਾਰ 17C ਤੇ ਸੋਮਵਾਰ 8C ਦੇਖਣ ਨੂੰ ਮਿਲ ਸਕਦਾ ਹੈ।
ਵੈਦਰਵਾਚ ਅਨੁਸਾਰ ਬਰਫਬਾਰੀ ਦੋਨਾਂ ਆਈਲੈਂਡ 'ਤੇ ਦੇਖਣ ਨੂੰ ਮਿਲ ਸਕਦੀ ਹੈ ਅਤੇ ਇਸ ਕਾਰਨ ਸੜਕਾਂ ਵੀ ਬੰਦ ਕੀਤੀਆਂ ਜਾ ਸਕਦੀਆਂ ਹਨ।

ADVERTISEMENT
NZ Punjabi News Matrimonials