Tuesday, 27 February 2024
06 August 2021 New Zealand

ਆਕਲੈਂਡ ਦੇ ਹਸਪਤਾਲ ਵਿੱਚ ਕੋਰੋਨਾਗ੍ਰਸਤ ਮਰੀਜ ਨੂੰ ਕਰਵਾਇਆ ਗਿਆ ਭਰਤੀ

ਆਕਲੈਂਡ ਦੇ ਹਸਪਤਾਲ ਵਿੱਚ ਕੋਰੋਨਾਗ੍ਰਸਤ ਮਰੀਜ ਨੂੰ ਕਰਵਾਇਆ ਗਿਆ ਭਰਤੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿੱਚ ਇੱਕ ਕੋਰੋਨਾਗ੍ਰਸਤ ਮਰੀਜ ਨੂੰ ਭਰਤੀ ਕਰਵਾਇਆ ਗਿਆ ਹੈ, ਉਕਤ ਮਰੀਜ ਜੈੱਟ ਪਾਰਕ ਹੋਟਲ ਦੀ ਐਮ ਆਈ ਕਿਊ ਵਿੱਚ ਸੀ। ਇਸ ਹਸਪਤਾਲ ਵਿੱਚ ਫੀਜੀ ਤੋਂ ਯੂ ਐਨ ਅਧਿਕਾਰੀ ਦਾ ਵੀ ਇਲਾਜ ਹੋ ਰਿਹਾ ਹੈ, ਜੋ ਕਿ ਕੋਰੋਨਾਗ੍ਰਸਤ ਸੀ।
ਐਮ ਆਈ ਕਿਊ ਤੋਂ ਹਸਪਤਾਲ ਵਿੱਚ ਜਿਸ ਐਂਬੂਲੈਂਸ ਰਾਂਹੀ ਮਰੀਜ ਨੂੰ ਲਿਆਉਂਦਾ ਗਿਆ ਹੈ, ਉਸ ਦੇ ਸਿਹਤ ਕਰਮਚਾਰੀ ਵਲੋਂ ਪੀਪੀਈ ਕਿੱਟ ਨਹੀਂ ਵਰਤੀ ਗਈ ਸੀ, ਜਿਸ ਕਾਰਨ ਉਸਨੂੰ ਕੈਜੁਅਲ ਕਾਂਟੇਕਟ ਦੱਸਦਿਆਂ ਇਕਾਂਤਵਾਸ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਤੇ ਕੋਰੋਨਾ ਦੇ ਲੱਛਣਾ ਦਾ ਵੀ ਧਿਆਨ ਰੱਖਣ ਨੂੰ ਕਿਹਾ ਗਿਆ ਹੈ।
ਕੋਰੋਨਾ ਦੇ ਦੋਨਾਂ ਮਰੀਜਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ADVERTISEMENT
NZ Punjabi News Matrimonials