Tuesday, 27 February 2024
06 August 2021 New Zealand

ਕੌਂਸਲ ਆਫ਼ ਕ੍ਰਿਸ਼ਚਨ ਸੋਸ਼ਲ ਸਰਵਿਸਜ ਦੀ ਵੀ ਨਿਕਲੀ ਚੀਕ

ਨਰਸਾਂ ਦੀ ਕਮੀ ਨਾਲ ਸੰਕਟ `ਚ ਘਿਰਿਆ ਕਮਿਊਨਿਟੀ ਬੇਸਡ ਏਜਡ ਕੇਅਰ ਸੈਕਟਰ
ਕੌਂਸਲ ਆਫ਼ ਕ੍ਰਿਸ਼ਚਨ ਸੋਸ਼ਲ ਸਰਵਿਸਜ ਦੀ ਵੀ ਨਿਕਲੀ ਚੀਕ - NZ Punjabi News

ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ ਦੇ ਵੱਖ-ਵੱਖ ਸੈਕਟਰਾਂ `ਚ ਸਟਾਫ਼ ਦੀ ਵੱਡੀ ਘਾਟ ਦੇ ਨਾਲ-ਨਾਲ ਹੁਣ ਕੌਂਸਲ ਆਫ਼ ਕ੍ਰਿਸ਼ਚਨ ਸੋਸ਼ਲ ਸਰਵਿਸਜ ਰਜਿਸਟਰਡ ਨਰਸਾਂ ਦੀ ਘਾਟ ਕਾਰਨ ਬਹੁਤ ਤੰਗ ਹੈ। ਜਿਸਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਨੌਟ-ਫਾਰ ਪ੍ਰੌਫਿਟ ਵਾਲੇ ਕਮਿਊਨਿਟੀ ਬੇਸਡ ਏਜਡ ਕੇਅਰ ਸੈਂਟਰਾਂ ਦਾ ਬੁਰਾ ਹਾਲ ਹੋ ਰਿਹਾ ਹੈ। ਜਿਸ ਕਰਕੇ ਇਨ੍ਹਾਂ ਸੈਂਟਰਾਂ `ਚ ਹੋਰ ਬਜ਼ੁਰਗਾਂ ਨੂੰ ਦਾਖ਼ਲ ਕਰਨ ਦੀ ਗੁੰਜਾਇਸ਼ ਨਹੀਂ ਰਹੀ, ਕਿਉਂਕਿ ਪਹਿਲਾਂ ਵਾਲਾ ਸਟਾਫ਼ ਜੌਬ ਛੱਡ ਕੇ ਡਿਸਟ੍ਰਿਕ ਹੈੱਲਥ ਬੋਰਡਾਂ ਵੱਲ ਜਾ ਰਿਹਾ ਹੈ,ਜਿੱਥੇ ਤਨਖ਼ਾਹ ਜਿਆਦਾ ਮਿਲਦੀ ਹੈ।
ਕੌਂਸਲ ਨੇ ਇਹ ਮੰਗ ਵੀ ਰੱਖੀ ਹੈ ਕਿ ਸਾਰੀਆਂ ਹੀ ਰਜਿਸਟਰਡ ਨਰਸਾਂ ਦੀ ਤਨਖਾਹ ਬਰਾਬਰ ਹੋਣੀ ਚਾਹੀਦੀ ਹੈ ਅਤੇ ਸਰਕਾਰ ਵੱਲੋਂ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਨਰਸਾਂ ਦੀ ਇੰਟਰਨੈਸ਼ਨਲ ਰਿਕਰੂਟਮੈਂਟ ਸ਼ੁਰੂ ਕਰਨ `ਤੇ ਜ਼ੋਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਿਊਜ਼ੀਲੈਂਡ `ਚ ਕੰਮ ਕਰ ਰਹੀਆਂ ਇੰਟਰਨੈਸ਼ਨਲ ਨਰਸਾਂ ਵਾਸਤੇ ਸਟੇਟ ਸਪੌਂਸਰਡ ਸਕਾਲਰਸਿ਼ਪ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਹੈ ਤਾਂ ਜੋ ਇੰਟਰਨੈਸ਼ਨਲ ਨਰਸਾਂ, ਨਿਊਜ਼ੀਲੈਂਡ ਨਰਸਿੰਗ ਕੌਂਸਲ ਦਾ ਸਟੈਂਡਰਡ ਪੂਰਾ ਕਰ ਸਕਣ। ਇਸ ਵੇਲੇ 300 ਰਜਿਸਟਰਡ ਨਰਸਾਂ ਇਮੀਗਰੇਸ਼ਨ ਤੋਂ ਵੀਜ਼ੇ ਦੀ ਉਡੀਕ ਕਰ ਰਹੀਆਂ ਹਨ। ਕੌਂਸਲ ਦਾ ਇਹ ਵੀ ਕਹਿਣਾ ਹੈ ਕਿ ਕਮਿਊਨਿਟੀ-ਬੇਸਡ ਏਜਡ ਕੇਅਰ ਸੈਂਟਰਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਕੋਈ ਸਪੱਸ਼ਟ ਪਲਾਨ ਤਿਆਰ ਕੀਤਾ ਜਾਣਾ ਚਾਹੀਦਾ ਹੈ।
ਨਿਊਜ਼ੀਲੈਂਡ ਕੌਂਸਲ ਆਫ਼ ਕ੍ਰਿਸ਼ਚਨ ਸੋਸ਼ਲ ਸਰਵਿਸਜ਼ ਦੀ ਚੀਫ਼ ਐਗਜ਼ੈਕਟਿਵ ਨਿਕੀ ਹੱਰਸਟ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਏਜਡ ਰੈਜੀਡੈਂਸ਼ਲ ਕੇਅਰ ਸੈਕਟਰ `ਚ ਇਨਵੈਸਮੈਂਟ ਬਾਬਤ ਰੀਵਿਊ ਕੀਤਾ ਜਾਵੇ। ਜਿਸ ਵਿੱਚ 730 ਰਜਿਸਟਰਡ ਨਰਸਾਂ ਦੀਆਂ 730 ਪੋਸਟਾਂ ਖਾਲੀ ਪਈਆਂ ਅਤੇ 170 ਨਰਸਾਂ ਨੇ ਜੌਬ ਛੱਡਣ ਲਈ ਨੋਟਿਸ ਦਿੱਤਾ ਹੋਇਆ ਹੈ। ਜਿਸ ਕਰਕੇ 900 ਪੋਸਟਾਂ ਭਰਨ ਲਈ ਕੋਈ ਹੀਲਾ-ਵਸੀਲਾ ਕੀਤਾ ਜਾਣਾ ਚਾਹੀਦਾ ਹੈ।
ਕੌਂਸਲ ਅਨੁਸਾਰ 15 ਏਜਡ ਕੇਅਰ ਸੈਂਟਰਾਂ ਨੇ ਹੋਰ ਬਜ਼ੁਰਗਾਂ ਦੀ ਭਰਤੀ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਹਨ ਕਿਉਂਕਿ ਉਨ੍ਹਾਂ ਕੋਲ ਲੋੜੀਂਦਾ ਸਟਾਫ ਨਹੀਂ ਹੈ। 82 ਸੈਂਟਰ ਅਜਿਹੇ ਹਨ, ਜਿੱਥੇ ਬਜ਼ੁਰਗਾਂ ਅਤੇ ਸਟਾਫ਼ ਵਾਸਤੇ ਸੁਰੱਖਿਅਤ ਮਾਹੌਲ ਨਹੀਂ ਰਿਹਾ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਇਸ ਸਾਲ `ਚ ਪਹਿਲੀ ਮਾਰਚ ਤੋਂ ਹੁਣ ਤੱਕ 860 ਰਜਿਸਟਡਰ ਨਰਸਾਂ ਦਾ ਕਮਿਊਨਿਟੀ ਬੇਸਡ ਏਜਡ ਕੇਅਰ ਸੈਂਟਰਾਂ ਤੋਂ ਮਨ ਅੱਕ ਚੁੱਕਾ ਹੈ, ਜਿਨ੍ਹਾਂ ਚੋਂ ਨੌਕਰੀ ਛੱਡ ਜਾ ਚੁੱਕੀਆਂ ਹਨ ਅਤੇ ਕੁੱਝ ਜਾਣ ਵਾਲੀਆਂ ਹਨ।
ਕ੍ਰਿਸ਼ਚਨ ਕੌਂਸਲ ਦੇ ਅੰਕੜਿਆਂ ਅਨੁਸਾਰ ਸਭ ਤੋਂ ਵੱਧ 60 ਪਰਸੈਂਟ ਰਜਿਸਟਰਡ ਨਰਸਾਂ ਡਿਸਟ੍ਰਿਕ ਹੈੱਲਥ ਬੋਰਡਾਂ ਵਾਲੇ ਸਰਕਾਰੀ ਹਸਪਤਾਲਾਂ ਵੱਲ ਜਾ ਰਹੀਆਂ ਹਨ, ਕਿਉਂਕਿ ਉੱਥੇ ਤਨਖਾਹਾਂ ਜਿਆਦਾ ਹਨ। 30 ਪਰਸੈਂਟ ਨਰਸਾਂ ਹੋਰ ਕੰਪਨੀਆਂ ਵੱਲ ਜਾ ਰਹੀਆਂ ਹਨ, ਜਿਹੜੀਆਂ ਰੈਜੀਡੈਂਸ਼ਲ ਏਜਡ ਕੇਅਰ ਸੇਵਾਵਾਂ ਦਿੰਦੀਆਂ ਹਨ ਅਤੇ ਕੁੱਝ ਮੈਨੇਜਡ ਆਈਸੋਲੇਸ਼ਨ ਐਂਡ ਕੁਵੌਰਨਟੀਨ ਸੈਟਰਾਂ ਅਤੇ ਵੈਕਸੀਨੇਸ਼ਨ ਸੈਂਟਰਾਂ `ਚ ਕੰਮ ਕਰ ਰਹੀਆਂ ਹਨ।

ADVERTISEMENT
NZ Punjabi News Matrimonials