ਆਕਲੈਂਡ (ਹਰਪ੍ਰੀਤ ਸਿੰਘ) - ਵਕੀਲ ਐਲੀਸਟਰ ਮੈਕਲੀਮੌਂਟ ਦਾ ਕਹਿਣਾ ਹੈ ਕਿ ਗੂਗਲ ਦੇ ਕੋ-ਫਾਉਂਡਰ ਕੋਲ ਨਿਊਜੀਲੈਂਡ ਦੀ ਰੈਜ਼ੀਡੈਂਸੀ ਹੈ, ਜਿਸ ਕਾਰਨ ਉਹ ਕਦੇ ਵੀ ਨਿਊਜੀਲੈਂਡ ਆ-ਜਾ ਸਕਦਾ ਹੈ।
ਮੈਕਲੀਮੌਂਟ ਅਨੁਸਾਰ ਲੈਰੀ ਪੇਜ਼ ਨੇ ਨਿਊਜੀਲੈਂਡ ਦੀ ਪੱਕੀ ਰਿਹਾਇਸ਼ ਟਾਇਰ 1 ਸ਼੍ਰੇਣੀ ਤਹਿਤ $10 ਮਿਲੀਅਨ ਖਰਚ ਕੇ ਹਾਸਿਲ ਕੀਤੀ ਹੋਏਗੀ।
ਰੈਜ਼ੀਡੈਂਸੀ ਹਾਸਿਲ ਕਰਨ ਵਾਲਾ ਨਿਊਜੀਲੈਂਡ ਤੋਂ ਬਾਹਰ ਕਿਤੇ ਵੀ ਰਹਿ ਸਕਦਾ ਹੈ ਤੇ ਕਦੇ ਵੀ ਨਿਊਜੀਲੈਂਡ ਆ ਸਕਦਾ ਹੈ। ਫੀਜ਼ੀ ਵਿੱਚ ਲੈਰੀ ਦਾ ਬੇਟਾ ਬਿਮਾਰ ਪੈ ਗਿਆ ਸੀ, ਜਿਸਨੂੰ ਇਲਾਜ ਦੀ ਸਖਤ ਲੋੜ ਸੀ ਤੇ ਇਸੇ ਲਈ ਹੈਲੀਕਾਪਟਰ ਰਾਂਹੀ ਉਸਦੇ ਬੇਟੇ ਨੂੰ ਸਟਾਰਸ਼ਿਪ ਹਸਪਤਾਲ ਦਾਖਿਲ ਕਰਵਾਇਆ ਗਿਆ, ਲੈਰੀ ਉਸਤੋਂ ਬਾਅਦ ਨਿਊਜੀਲੈਂਡ ਛੱਡ ਕੇ ਜਾ ਚੁੱਕਾ ਹੈ ਤੇ ਉਸਦੇ ਬੇਟੇ ਦਾ ਇਲਾਜ ਅਜੇ ਚੱਲ ਰਿਹਾ ਹੈ।
ਇਮੀਗ੍ਰੇਸ਼ਨ ਨਿਊਜੀਲੈਂਡ ਨੇ ਉਸਨੂੰ ਨਿਊਜੀਲੈਂਡ ਵਿੱਚ ਦਾਖਿਲ ਹੋਣ ਦੀ ਇਜਾਜਤ ਦੇ ਕੇ ਕੋਈ ਪੱਖਪਾਤ ਨਹੀਂ ਕੀਤਾ ਹੈ।