Friday, 23 February 2024
06 August 2021 New Zealand

ਲੇਬਰ ਪਾਰਟੀ ਦੀ ਲੋਕਪ੍ਰਿਯਤਾ ਵਿੱਚ ਭਾਰੀ ਗਿਰਾਵਟ ਹੋਈ ਦਰਜ

ਲੇਬਰ ਪਾਰਟੀ ਦੀ ਲੋਕਪ੍ਰਿਯਤਾ ਵਿੱਚ ਭਾਰੀ ਗਿਰਾਵਟ ਹੋਈ ਦਰਜ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜ਼ਹਬ ਰੀਡ ਰੀਸਰਚ ਦੇ ਤਾਜਾ ਹੋਏ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਲੇਬਰ ਪਾਰਟੀ ਦੀ ਲੋਕਪਿਯਤਾ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਜਿੱਥੇ ਪੁਰਾਣੇ ਸਰਵੇਅ ਵਿੱਚ ਲੇਬਰ ਨੂੰ ਵੋਟਾਂ ਦੇ 52.7% ਹਾਸਿਲ ਹੋਏ ਸਨ, ਉੱਥੇ ਹੀ ਤਾਜਾ ਰੀਸਰਚ ਵਿੱਚ ਲੇਬਰ ਨੂੰ 43% ਹਾਸਿਲ ਹੋਏ ਹਨ, ਨੈਸ਼ਨਾਲ ਪਾਰਟੀ ਦੇ ਪੋਇੰਟਾਂ ਵਿੱਚ 1.7 ਦਾ ਵਾਧਾ ਹੋਇਆ ਹੈ ਤੇ ਪਾਰਟੀ 28.7% 'ਤੇ ਆ ਪੱੁਜੀ ਹੈ। ਐਕਟ ਪਾਰਟੀ ਦੇ ਪੋਇੰਟਾਂ ਵਿੱਚ 4.2 ਦਾ ਵਾਧਾ ਦਰਜ ਹੋਇਆ ਹੈ ਤੇ ਪਾਰਟੀ ਦੇ ਹੁਣ 11.1% 'ਤੇ ਹੈ।
ਹਾਲਾਂਕਿ ਨੈਸ਼ਨਲ ਪਾਰਟੀ ਨੇ ਹਲਕੀ ਲੋਕਪ੍ਰਿਯਤਾ ਜਰੂਰ ਹਾਸਿਲ ਕੀਤੀ ਹੈ ਪਰ ਪਾਰਟੀ ਲੀਡਰ ਜੂਡਿਥ ਕੌਲਿਨਜ਼ ਲਈ ਖਬਰ ਚੰਗੀ ਨਹੀਂ ਹੈ, ਕਿਉਂਕਿ ਐਕਟ ਪਾਰਟੀ ਦੇ ਪ੍ਰਧਾਨ ਡੈਵਿਡ ਸੀਮੌਰ ਉਨ੍ਹਾਂ ਦੇ ਮੁਕਾਬਲੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਜਿਆਦਾ ਮਨਪਸੰਦ ਉਮੀਦਵਾਰ ਹਨ।
ਯੂ ਐਮ ਆਰ ਦੇ ਇੱਕ ਸਰਵੇਅ ਵਿੱਚ ਵੀ ਡੈਵਿਡ ਸੀਮੌਰ ਨੂੰ ਜੂਡਿਥ ਦੇ ਮੁਕਾਬਲੇ ਜਿਆਦਾ ਮਨਪਸੰਦ ਉਮੀਦਵਾਰ ਦਰਸਾਇਆ ਗਿਆ ਹੈ।

ADVERTISEMENT
NZ Punjabi News Matrimonials