Friday, 23 February 2024
06 August 2021 New Zealand

ਨਿਊਜ਼ੀਲੈਂਡ ਹਰਿਆਣਾ ਫੈਡਰੇਸ਼ਨ ਨੇ ਕੁਸ਼ਤੀ ਮੁਕਾਬਲੇ ਦੇ ਜੇਤੂ ਨੂੰ ਦਿੱਤੀ ਵਧਾਈ

ਨਿਊਜ਼ੀਲੈਂਡ ਹਰਿਆਣਾ ਫੈਡਰੇਸ਼ਨ ਨੇ ਕੁਸ਼ਤੀ ਮੁਕਾਬਲੇ ਦੇ ਜੇਤੂ ਨੂੰ ਦਿੱਤੀ ਵਧਾਈ - NZ Punjabi News

ਆਕਲੈਂਡ: ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹਰਿਆਣਾ ਦੇ ਨੌਜਵਾਨ ‘ਰਵੀ ਦਾਹੀਆ’ ਨੇ ਓਲਪਿੰਕ ਫ਼ਾਈਨਲ ਕੁਸ਼ਤੀ ਮੁਕਾਬਲੇ ‘ਚ ਜ਼ਬਰਦਸਤ ਟੱਕਰ ਦਿੱਤੀ ਅਤੇ ਚਾਂਦੀ ਦਾ ਤਗਮਾ ਮੁਲਖ ਦੀ ਝੋਲੀ ਪਾਇਆ। ਇਸ ਮੌਕੇ ਨਿਊਜ਼ੀਲੈਂਡ ਦੀ ਨਾਮਵਰ ਸੰਸਥਾ “ਹਰਿਆਣਾ ਫੈਡਰੇਸ਼ਨ ਐਨ ਜ਼ੈਡ” ਦੇ ਮੈਂਬਰ ਕਰਨਜੀਤ ਸਿੰਘ ਚੀਮਾ, ਗੁਰਬਾਜ ਮੱਲ੍ਹ, ਸਨਦੀਪ ਦਹੀਆ, ਵਿਕਾਸ ਦਹੀਆ, ਅਭਿਸ਼ੇਕ ਦਹੀਆ, ਲਲਿਤ ਦਹੀਆ, ਸਤੀਸ਼ ਰਾਠੀ, ਅਨਿਲ ਅਲਹਾਵਤ, ਅੰਕਿਤ ਬੈਨੀਵਾਲ, ਵਿਕਾਸ ਜਾਖੜ੍ਹ, ਅਸ਼ੀਸ਼ ਵਰਮਾ, ਮਨੀਸ਼ ਸਿਨ੍ਹਮਰ, ਪ੍ਰੀਤ ਸੰਧੂ, ਜਤਿੰਦਰ ਵਿਰਕ ਅਤੇ ਹਰਜੋਤ ਭੱਟੀ ਆਦਿ ਸਾਥੀਆਂ ਸਮੇਤ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਸਮੂਹ ਖੇਡ ਪ੍ਰੇਮੀਆਂ ਨੂੰ ਵਧਾਈ ਦਿੱਤੀ। ਜਿਕਰਯੋਗ ਹੈ ਕਿ ਸੰਸਥਾ ਵੱਲੋਂ ਸਮੇਂ-ਸਮੇਂ ‘ਤੇ ਸਥਾਨਕ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੀ ਪਹਿਲ-ਕਦਮੀ ਕੀਤੀ ਜਾਂਦੀ ਹੈ।

ADVERTISEMENT
NZ Punjabi News Matrimonials