Tuesday, 27 February 2024
06 August 2021 New Zealand

ਨਿਊਜ਼ੀਲੈਂਡ ਬਣਿਆ ਅੱਤ ਦਾ ਐਂਟੀ-ਇਮੀਗ੍ਰਾਂਟ ਦੇਸ਼ - ਟੈੱਕ ਕਾਰੋਬਾਰੀ

ਨਿਊਜ਼ੀਲੈਂਡ ਬਣਿਆ ਅੱਤ ਦਾ ਐਂਟੀ-ਇਮੀਗ੍ਰਾਂਟ ਦੇਸ਼ - ਟੈੱਕ ਕਾਰੋਬਾਰੀ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਵਾਸੀ ਕਰਮਚਾਰੀਆਂ ਦੀ ਘਾਟ ਕਾਰਨ ਕਾਰੋਬਾਰਾਂ ਦਾ ਮੰਦਾ ਹਾਲ ਹੈ, ਪਰ ਸਰਕਾਰ ਕੁਝ ਅਜਿਹਾ ਮੰਨਕੇ ਚੱਲ ਰਹੀ ਹੈ, ਜਿਵੇਂ ਸਭ ਕੁਝ ਬਿਲਕੁਲ ਸਧਾਰਨ ਹੈ। ਸਰਕਾਰ ਦੀ ਇਸੇ ਸੋਚ ਕਾਰਨ ਬਾਕੀ ਕਾਰੋਬਾਰਾਂ ਦੇ ਨਾਲ ਟੈੱਕ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੈ,ਕਿਉਂਕਿ ਉਨ੍ਹਾਂ ਦੇ ਸਕਿੱਲਡ ਕਰਮਚਾਰੀਆਂ ਦੇ ਵੀਜੇ ਰੀਨਿਊ ਨਹੀਂ ਕੀਤੇ ਜਾ ਰਹੇ, ਬਾਰਡਰ ਬੰਦ ਹੋਣ ਕਾਰਨ ਕਰਮਚਾਰੀਆਂ ਨੂੰ ਦੂਜੇ ਦੇਸ਼ਾਂ 'ਚੋਂ ਮੰਗਵਾਇਆ ਨਹੀਂ ਜਾ ਸਕਦਾ ਤੇ ਇਹ ਸਭ ਕਾਰਨਾ ਕਰਕੇ ਇਨ੍ਹਾਂ ਕਾਰੋਬਾਰੀਆਂ ਦੇ ਲਈ ਵੱਡੀ ਸੱਮਸਿਆ ਪੈਦਾ ਹੋ ਗਈ ਹੈ।
ਟੈੱਕ ਇੰਡਸਟਰੀ ਰੇਗਨ ਦੇ ਕੋ-ਫਾਉਂਡਰ ਜੋਨ-ਡੇਨੀਅਲ ਨੇ ਤਾਂ ਟਵਿਟਰ 'ਤੇ ਆਪਣੀ ਭੜਾਸ ਕੱਢਦਿਆਂ ਨਿਊਜੀਲੈਂਡ ਨੂੰ ਐਂਟੀ-ਇਮੀਗ੍ਰਾਂਟ ਦੇਸ਼ ਤੱਕ ਦੱਸ ਦਿੱਤਾ ਹੈ।
ਹਾਲਾਂਕਿ ਜੋਨ ਦੇ ਬਹੁਤੇ ਕਰਮਚਾਰੀ ਨਿਊਜੀਲੈਂਡ ਤੋਂ ਹੀ ਹਨ, ਪਰ ਕਈ ਕਰਮਚਾਰੀ ਅਜਿਹੇ ਵੀ ਹਨ, ਜੋ ਪ੍ਰਵਾਸੀ ਹਨ ਤੇ ਜਿਨ੍ਹਾਂ ਲਈ ਸਰਕਾਰ ਨੇ ਤਨਖਾਹਾਂ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ ਤੇ ਇਸ ਲਈ ਰੇਗਨ ਵਲੋਂ ਆਪਣੇ ਇੱਕ ਬਹੁਤ ਹੀ ਅਹਿਮ ਪ੍ਰਵਾਸੀ ਕਰਮਚਾਰੀ ਦੀ ਤਨਖਾਹ ਮਜਬੂਰੀ ਵੱਸ ਔਸਤ ਤੋਂ ਦੁੱਗਣੀ ਵਧਾ ਦਿੱਤੀ ਗਈ ਹੈ ਤਾਂ ਜੋ ਉਹ ਵੀਜਾ ਅਪਲਾਈ ਕਰਨ ਲਈ ਯੋਗ ਹੋ ਸਕੇ, ਪਰ ਇਹ ਵੀ ਸਭ ਬੇਕਾਰ ਸਾਬਿਤ ਹੋਇਆ ਹੈ, ਕਿਉਂਕਿ ਇਨ੍ਹਾਂ ਕੁਝ ਕਰਨ ਦੇ ਬਾਵਜੂਦ ਉਸਦੇ ਕਰਮਚਾਰੀ ਦੀ ਵੀਜਾ ਵਧਾਉਣ ਲਈ ਲਗਾਈ ਫਾਈਲ ਅਜੇ ਤੱਕ ਛੂਹੀ ਵੀ ਨਹੀਂ ਗਈ ਤੇ ਦੂਜੇ ਪਾਸੇ ਇਮੀਗ੍ਰੇਸ਼ਨ ਵਲੋਂ ਫਾਈਲ ਪ੍ਰੋਸੈਸਿੰਗ ਲਈ 22 ਮਹੀਨੇ ਤੱਕ ਦਾ ਸਮਾਂ ਮੰਗਿਆ ਜਾ ਰਿਹਾ ਹੈ, ਜਦਕਿ ਕਰਮਚਾਰੀ ਦਾ ਵੀਜਾ 3 ਦਸੰਬਰ ਨੂੰ ਖਤਮ ਹੋ ਰਿਹਾ ਹੈ।

ADVERTISEMENT
NZ Punjabi News Matrimonials