ਆਕਲੈਂਡ (ਹਰਪ੍ਰੀਤ ਸਿੰਘ) - ਸਵੀਡਨ ਦੀ ਇਨਵਾਇਰਮੈਂਟਲੀਸਟ ਗਰੇਟਾ ਥਨਬਰਡ ਵਲੋਂ ਨਿਊਜੀਲੈਂਡ ਵਿਰੁੱਧ ਗਰੀਨ ਹਾਊਸ ਗੈਸਾਂ ਦੇ ਉਤਸਰਜਨ ਸਬੰਧੀ ਕੀਤੀ ਨਿਖੇਧੀ ਨੇ ਨਿਊਜੀਲੈਂਡ ਵਾਸੀਆਂ ਵਿੱਚ ਗੁੱਸਾ ਭੜਕਾ ਦਿੱਤਾ ਹੈ। ਦਰਅਸਲ ਗਰੇਟਾ ਨੇ ਨਿਊਜੀਲੈਂਡ ਵਿੱਚ ਬੀਤੇ 28 ਸਾਲਾਂ ਵਿੱਚ ਗਰੀਨ ਹਾਊਸ ਗੈਸਾਂ ਦੇ ਉਤਸਰਨ ਵਿੱਚ ਹੋਏ 57% ਵਾਧੇ ਨੂੰ ਲੈਕੇ ਨਿਖੇਧੀ ਕੀਤੀ ਸੀ ਤੇ ਇਸ ਨੂੰ ਇੰਡਸਟੀਲਾਈਜ਼ਡ ਦੇਸ਼ਾਂ ਵਿੱਚ ਦੂਜੇ ਨੰਬਰ 'ਤੇ ਸਭ ਤੋਂ ਜਿਆਦਾ ਵਾਧਾ ਦੱਸਿਆ ਸੀ।
ਗਰੇਟਾ ਨੇ ਦ ਗਾਰਜਨ ਦੇ ਉਸ ਆਰਟੀਕਲ ਨੂੰ ਸ਼ੇਅਰ ਕਰਦਿਆਂ ਇਹ ਟਵਿਟ ਕੀਤਾ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਨਿਊਜੀਲੈਂਡ ਵਿੱਚ ਗਾਵਾਂ ਕਾਰਨ ਗਰੀਨ ਹਾਊਸ ਗੈਸਾਂ ਦਾ ਉਤਸਰਜਨ ਰਿਕਾਰਡ ਪੱਧਰ 'ਤੇ ਹੋ ਰਿਹਾ ਹੈ।
ਪਰ ਕਈ ਨਿਊਜੀਲੈਂਡ ਵਾਸੀਆਂ ਨੇ ਇਸ 'ਤੇ ਵਿਰੋਧ ਜਤਾਇਆ ਹੈ ਤੇ ਗਰੇਟਾ ਨੂੰ ਨਿਊਜੀਲੈਂਡ ਆਕੇ ਸੰਸਾਰ ਦੀ ਸਭ ਤੋਂ ਸਰਵੋਤਮ ਐਮੀਸ਼ਨ ਇਫੀਸ਼ੀਐਂਟ ਤਕਨੀਕਾਂ ਦੇਖਣ ਨੂੰ ਕਿਹਾ ਹੈ, ਜਿਸ ਕਾਰਨ 5 ਮਿਲੀਅਨ ਆਬਾਦੀ ਵਾਲੇ ਦੇਸ਼ ਵਿੱਚ 40 ਮਿਲੀਅਨ ਲੋਕਾਂ ਦੇ ਖਾਣ ਵਾਸਤੇ ਖੇਤੀਬਾੜੀ ਹੁੰਦੀ ਹੈ।