ਆਕਲੈਂਡ (ਹਰਪ੍ਰੀਤ ਸਿੰਘ) - 2016 ਰੀਓ ਓਲੰਪਿਕ ਵਿੱਚ ਨਿਊਜੀਲੈਂਡ ਦੀ ਨੁਮਾਇੰਦਗੀ ਕਰਨ ਵਾਲੀ 24 ਸਾਲਾ ਸਾਈਕਲਿਸਟ ਓਲੀਵੀਆ ਪੋਡਮੋਰ ਦੀ ਮੌਤ ਹੋਣ ਦੀ ਖਬਰ ਹੈ, ਉਸਨੇ 2018 ਦੀਆਂ ਗੋਲਡ ਕੋਸਟ ਕੋਮਨ ਵੈਲਥ ਖੇਡਾਂ ਵਿੱਚ ਵੀ ਨਿਊਜੀਲੈਂਡ ਦੀ ਨੁਮਾਇੰਦਗੀ ਕੀਤੀ ਸੀ, ਪਰ ਇਸ ਵਾਰ ਦੀਆਂ ਟੋਕੀਓ ਓਲੰਪਿਕ ਵਿੱਚ ਉਹ ਕੁਆਲੀਫਾਈ ਨਹੀਂ ਕਰ ਸਕੀ ਸੀ।
ਸਾਈਕਲੰਿਗ ਨਿਊਜੀਲੈਂਡ ਵਲੋਂ ਪੋਡਮੋਰ ਦੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਪੋਡਮੋਰ ਦੀ ਮੌਤ ਦੀ ਜਾਣਕਾਰੀ ਉਸਦੇ ਪਰਿਵਾਰਿਕ ਮੈਂਬਰਾਂ ਵਲੋਂ ਸੋਸ਼ਲ ਮੀਡੀਆ 'ਤੇ ਦਿੱਤੀ ਗਈ ਸੀ।
ਦ ਨਿਊਜੀਲੈਂਡ ਓਲੰਪਿਕ ਕਮੇਟੀ ਵਲੋਂ ਵੀ ਪੋਡਮੋਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।