ਆਕਲੈਂਡ,25 ਫ਼ਰਵਰੀ (ਐੱਨਜੈੱਡ ਪੰਜਾਬੀ ਨਿਊਜ ਬਿਊਰੋ) ਆਕਲੈਂਡ ਦੇ ਟਾਕਾਪੂਨਾ 'ਚ ਦੋ ਬੈੱਡ ਵਾਲਾ ਛੋਟਾ ਜਿਹਾ ਯੂਨਿਟ 14 ਲੱਖ ਦਾ ਵਿਕ ਗਿਆ ਹੈ। ਹਾਲਾਂਕਿ ਕੌਂਸਲ ਦੇ ਹਿਸਾਬ ਨਾਲ ਇਸਦੀ ਕੀਮਤ 9 ਲੱਖ 60 ਹਜ਼ਾਰ ਸੀ ਪਰ ਇਸ ਉਸ ਤੋਂ 4 ਲੱਖ 40 ਹਜ਼ਾਰ ਵੱਧ ਕੀਮਤ ਪੁਆ ਗਿਆ।
ਸਾਲ 1960 'ਚ 1/30 ਬਾਏਰੋਨ ਐਵੀਨਿਊ 'ਤੇ ਬਣੇ ਇਸ ਘਰ ਦਾ ਦਾ ਫਲੋਰ ਏਰੀਆ ਸਿਰਫ 70 ਸੁਕੇਅਰ ਮੀਟਰ ਹੈ।
ਕੋਰਲੌਜਿਕ ਦੇ ਪ੍ਰਾਪਰਟੀ ਐਨਾਲਿਸਟ ਨਿਕ ਗੁਡਆਲ ਅਨੁਸਾਰ ਆਕਲੈਂਡ ਦੀ ਪ੍ਰਾਪਰਟੀ ਦੇ ਰੇਟ ਉਸ ਅਨੁਮਾਨ ਨਾਲੋਂ ਵੀ ਜਿਆਦਾ ਵਧੇ ਹਨ, ਜਿੰਨੀ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਸੀ।
ਆਕਲੈਂਡ ਦੇ ਘਰਾਂ ਦੀ ਮੀਡੀਅਨ ਕੀਮਤ 8 ਲੱਖ 75 ਹਜ਼ਾਰ ਨੂੰ ਛੂਹ ਗਈ ਹੈ ਜੋ ਕਿ ਪਿਛਲੇ ਸਾਲ ਜਨਵਰੀ 'ਚ 8 ਲੱਖ 5 ਹਜ਼ਾਰ ਸੀ। ਹਾਲਾਂਕਿ ਨੌਰਥਸ਼ੋਰ ਸਿਟੀ 'ਚ ਇਹ 11 ਲੱਖ ਹੈ।