ਆਕਲੈਂਡ (ਹਰਪ੍ਰੀਤ ਸਿੰਘ) - ਦਰਗਾਵਿਲ ਹਾਈ ਸਕੂਲ ਦੇ ਕਈ ਬੱਚੇ ਇਨੀਂ ਦਿਨੀਂ ਸਕੂਲਾਂ ਵਿੱਚ ਕਿਤਾਬਾਂ ਛੱਡ ਕੰਸਟਰਕਸ਼ਨ ਸਾਈਟਾਂ 'ਤੇ ਘਰ ਬਨਾਉਣ ਵਿੱਚ ਮੱਦਦ ਕਰ ਰਹੇ ਹਨ।
ਅਜਿਹਾ ਇਸ ਲਈ ਨਹੀਂ ਕਿ ਬੱਚੇ ਪੜ੍ਹਾਈ ਛੱਡ ਚੁੱਕੇ ਹਨ, ਬਲਕਿ ਅਜਿਹਾ ਬਿਲਡਿੰਗ ਅਕੈਡਮੀ ਪ੍ਰੋਗਰਾਮ ਤਹਿਤ ਕੀਤਾ ਜਾਂਦਾ ਹੈ, ਜਿਸ ਤਹਿਤ ਉਨ੍ਹਾਂ ਬੱਚਿਆਂ ਵਿੱਚ ਸਮੇਂ ਰਹਿੰਦਿਆਂ ਸ਼ਾਨਦਾਰ ਸਕਿੱਲ ਪੈਦਾ ਹੁੰਦੇ, ਜੋ ਪੜ੍ਹਾਈ ਵਿੱਚ ਜਿਆਦਾ ਤੇਜ ਨਹੀਂ ਹੁੰਦੇ।
ਹਰ ਸਾਲ ਇਸ ਪ੍ਰੋਗਰਾਮ ਤਹਿਤ 10 ਵਿਦਿਆਰਥੀਆਂ ਨੂੰ ਚੁਣਿਆ ਜਾਂਦਾ ਹੈ ਤੇ ਬੱਚਿਆਂ ਨੂੰ $1000 ਮੁੱਲ ਦੇ ਕੰਸਟਰਕਸ਼ਨ ਵਿੱਚ ਮੱਦਦ ਕਰਨ ਵਾਲੇ ਹਥਿਆਰ ਵੀ ਮੁਫਤ ਮੁੱਹਈਆ ਕਰਵਾਏ ਜਾਂਦੇ ਹਨ।