ਆਕਲੈਂਡ (ਹਰਪ੍ਰੀਤ ਸਿੰਘ) - ਬ੍ਰੈਨ ਟਿਊਮਿਰ ਦਾ ਇਲਾਜ ਕਰਵਾਉਣ ਲਈ 6 ਹਫਤੇ ਪਹਿਲਾਂ ਅਮਰੀਕਾ ਗਏ ਨੈਪੀਅਰ ਦੇ 11 ਸਾਲਾ ਮੈਡੋਕਸ ਪ੍ਰੈਸਟਨ ਤੇ ਉਸਦੇ ਪਿਤਾ ਚੈਡ ਪ੍ਰੈਸਟਨ ਨੂੰ ਨਿਊਜੀਲੈਂਡ ਵਾਪਿਸ ਆਉਣ ਦੀ ਆਸ 'ਤੇ ਨਿਊਜੀਲੈਂਡ ਸਰਕਾਰ ਨੇ ਪਾਣੀ ਫੇਰ ਦਿੱਤਾ ਹੈ, ਦਰਅਸਲ ਮੈਡੋਕਸ ਦਾ ਇਲਾਜ ਤਾਂ ਹੋ ਗਿਆ ਹੈ, ਪਰ ਹੁਣ ਉਸਦੀ ਚੰਗੀ ਦੇਖਭਾਲ ਵਾਪਿਸ ਨਿਊਜੀਲੈਂਡ ਆ ਕੇ ਹੀ ਹੋ ਸਕਦੀ ਹੈ।
ਇਸੇ ਲਈ ਚੈਡ ਵਲੋਂ ਸਰਕਾਰ ਨੂੰ ਵਿਸ਼ੇਸ਼ ਤੌਰ 'ਤੇ ਚਿੱਠੀ ਲਿਖੀ ਗਈ ਸੀ, ਜਿਸ ਵਿੱਚ ਮੈਡੋਕਸ ਦੇ ਅਮਰੀਕਾ ਦੇ ਡਾਕਟਰ ਤੇ ਨਿਊਜੀਲੈਂਡ ਦੇ ਡਾਕਟਰ ਨੇ ਵੀ ਪਹਿਲ ਦੇ ਆਧਾਰ 'ਤੇ ਐਮ ਆਈ ਕਿਊ ਵਿੱਚ ਥਾਂ ਦੇਣ ਲਈ ਕਿਹਾ ਸੀ, ਪਰ ਇਸ ਸਭ ਦਾ ਕੋਈ ਫਾਇਦਾ ਨਹੀਂ ਹੋਇਆ ਹੈ ਤੇ ਉਸਦੀ ਮੰਗ ਨੂੰ ਖਾਰਿਜ ਕਰ ਦਿੱਤਾ ਗਿਆ ਹੈ ਤੇ ਇਸ ਗੱਲ 'ਤੇ ਨਿਊਜੀਲ਼ੈਂਡ ਵਾਸੀਆਂ ਵਿੱਚ ਕਾਫੀ ਗੱੁਸਾ ਵੀ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਐਮ ਆਈ ਕਿਊ ਸਿਸਟਮ ਵਿੱਚ ਸੁਧਾਰ ਕਰਨ ਲਈ 2000 ਨਿਊਜੀਲੈਂਡ ਵਾਸੀਆਂ ਵਲੋਂ ਇੱਕ ਖੁੱਲੀ ਚਿੱਠੀ ਵੀ ਲਿਖੀ ਗਈ ਹੈ।