ਆਕਲੈਂਡ (ਹਰਪ੍ਰੀਤ ਸਿੰਘ) - ਮੈਨੇਜਡ ਆਈਸੋਲੇਸ਼ਨ ਵਿੱਚ ਅੱਜ ਕੋਰੋਨਾ ਦੇ 5 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਇਸ ਦੇ ਨਾਲ ਹੀ ਹੁਣ ਕੁੱਲ ਐਕਟਿਵ ਕੇਸਾਂ ਦੀ ਗਿਣਤੀ 44 ਹੈ। ਕੋਰੋਨਾ ਪੋਜ਼ਟਿਵ 3 ਮਰੀਜ ਫੀਜੀ ਤੋਂ ਤੇ ਇੱਕ-ਇੱਕ ਰੂਸ ਅਤੇ ਇੰਗਲੈਂਡ ਤੋਂ ਨਿਊਜੀਲੈਂਡ ਪੁੱਜੇ ਸਨ।
ਦੂਜੇ ਪਾਸੇ ਵੈਕਸੀਨੇਸ਼ਨ ਦਾ ਕੰਮ ਵੀ ਪੂਰੀ ਤੇਜੀ ਨਾਲ ਚੱਲ ਰਿਹਾ ਹੈ, ਬੀਤੇ ਦਿਨੀਂ 25,000 ਨਿਊਜੀਲੈਂਡ ਵਾਸੀਆਂ ਨੂੰ ਕੋਰੋਨਾ ਵੈਕਸੀਨੇਸ਼ਨ ਲਾਈ ਗਈ ਹੈ ਤੇ ਹੁਣ ਘੱਟੋ-ਘੱਟ ਇੱਕ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ 2.5 ਮਿਲੀਅਨ ਪਾਰ ਕਰ ਗਈ ਹੈ। ਇਨ੍ਹਾਂ 'ਚੋਂ 1.58 ਮਿਲੀਅਨ ਨੂੰ ਇੱਕ ਟੀਕਾ ਤੇ 918,000 ਨੂੰ ਕੋਰੋਨਾ ਦੇ ਦੋਨੋਂ ਟੀਕੇ ਲੱਗ ਚੁੱਕੇ ਹਨ। ਐਤਵਾਰ ਨੂੰ ਲਾਏ ਟੀਕੇ ਹੁਣ ਤੱਕ ਦੇ ਇੱਕ ਦਿਨ ਵਿੱਚ ਲਾਏ ਟੀਕਿਆਂ ਦਾ ਰਿਕਾਰਡਤੋੜ ਹਨ।