ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਵਿੱਚ ਕੋਰੋਨਾ ਦੇ ਕਮਿਊਨਿਟੀ ਕੇਸ ਦੀ ਪੁਸ਼ਟੀ ਹੋਈ ਹੈ ਤੇ ਸਿਹਤ ਮਹਿਕਮੇ ਵਲੋਂ ਇਸ ਦੇ ਸ੍ਰੋਤ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਸਿਹਮ ਮਹਿਕਮੇ ਵਲੋਂ ਜਲਦ ਹੀ ਹੋਰ ਵੀ ਜਾਣਕਾਰੀ ਸਾਹਮਣੇ ਲਿਆਉਂਦੀ ਜਾਏਗੀ।
ਇਸ ਕੇਸ ਦਾ ਸਬੰਧ ਕਿਸੇ ਵੀ ਬਾਰਡਰ ਜਾਂ ਫਿਰ ਕੁਆਰਂਟੀਨ ਫਸੀਲਟੀ ਕੇਸ ਨਾਲ ਅਜੇ ਤੱਕ ਨਹੀਂ ਦੱਸਿਆ ਗਿਆ ਹੈ।
ਸਿਹਤ ਅਧਿਕਾਰੀ ਕਾਂਟੇਕਟ ਟਰੈਸਿੰਗ ਲਈ ਬਿਮਾਰ ਵਿਅਕਤੀ ਨਾਲ ਗੱਲਬਾਤ ਕਰ ਰਹੇ ਹਨ।
ਮਨਿਸਟਰੀ ਵਲੋਂ ਆਕਲੈਂਡ ਵਿੱਚ ਸਫਰ ਕਰਨ ਵਾਲੇ ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ ਤੇ ਹੱਥ ਸਾਫ-ਸੁਥਰੇ ਰੱਖਣ ਦੀ ਗੱਲ ਕਹੀ ਗਈ ਹੈ, ਜੋ ਸੋਸ਼ਲ ਡਿਸਟੈਸਿੰਗ ਨਹੀਂ ਰੱਖ ਸਕਦੇ।
ਮਨਿਸਟਰੀ ਵਲੋਂ ਲੋਕਾਂ ਨੂੰ ਸ਼ਾਂਤ ਰਹਿਣ ਤੇ ਆਪਣਾ ਅਹਿਮ ਕਿਰਦਾਰ ਇਸ ਮਾਮਲੇ ਵਿੱਚ ਨਿਭਾਉਣ ਦੀ ਗੱਲ ਆਖੀ ਗਈ ਹੈ। ਇਸ ਕਮਿਊਨਿਟੀ ਕੇਸ ਦੀ ਪੁਸ਼ਟੀ 170 ਦਿਨਾਂ ਬਾਅਦ ਹੋਈ ਹੈ।
ਸੰਭਵਾਨਾ ਹੈ ਕਿ ਇਹ ਕੋਰੋਨਾ ਦਾ ਡੈਲਟਾ ਵੇਰੀਅਂਟ ਹੀ ਹੋਏਗਾ।