ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਕਮਿਊਨਿਟੀ ਵਿੱਚ ਕੋਰੋਨਾ ਦੇ ਨਵੇਂ ਕੇਸ ਦੀ ਪੁਸ਼ਟੀ ਤੋਂ ਬਾਅਦ ਆਉਂਦੇ 3 ਦਿਨਾਂ ਲਈ ਨਿਊਜੀਲੈਂਡ ਭਰ ਵਿੱਚ ਅਲਰਟ ਲੇਵਲ 4 ਲੌਕਡਾਊਨ ਨੂੰ ਐਲਾਨ ਦਿੱਤਾ ਗਿਆ ਹੈ ਤੇ ਹੁਣ ਵੱਡੀ ਗਿਣਤੀ ਵਿੱਚ ਸਹਿਮੇ ਹੋਏ ਨਿਊਜੀਲੈਂਡ ਵਾਸੀਆਂ ਨੂੰ ਖਾਣ-ਪੀਣ ਦੀਆਂ ਵਸਤੂਆਂ ਖ੍ਰੀਦਣ ਤੇ ਹੋਰ ਘਰੇਲੂ ਤੇ ਜਰੂਰੀ ਸਮਾਨ ਖ੍ਰੀਦਣ ਲਈ ਸੁਪਰਮਾਰਕੀਟਾਂ ਦਾ ਮੁਹਾੜ ਕਰਦਿਆਂ ਦੇਖਿਆ ਜਾ ਰਿਹਾ ਹੈ, ਜਿਸ ਕਾਰਨ ਸਟੋਰਾਂ ਵਿੱਚ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।
ਕਈ ਥਾਵਾਂ 'ਤੇ ਖ੍ਰੀਦਾਰੀ ਕਰਨ ਵਾਲਿਆਂ ਨੂੰ ਘੰਟਿਆਂ ਬੱਧੀ ਉਡੀਕ ਕਰਨੀ ਪੈ ਰਹੀ ਹੈ।
ਹਾਲਾਂਕਿ ਸਰਕਾਰ ਵਲੋਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਨਾ ਘਬਰਾਉਣ ਲਈ ਕਿਹਾ ਗਿਆ ਹੈ। ਪਰ ਫਿਰ ਵੀ ਇਸਦਾ ਕੋਈ ਅਸਰ ਨਜਰ ਨਹੀਂ ਆ ਰਿਹਾ, ਇਨ੍ਹਾਂ ਹੀ ਨਹੀਂ ਇਨੀਂ ਭੀੜ ਵਿੱਚ ਸੋਸ਼ਲ ਡਿਸਟੈਸਿੰਗ ਦਾ ਨਿਯਮ ਵੀ ਨਹੀਂ ਮੰਨਿਆ ਜਾ ਰਿਹਾ ਤੇ ਮਾਸਕ ਲਾਉਣ ਵਾਲੇ ਲੋਕਾਂ ਦੀ ਗਿਣਤੀ ਵੀ ਕਾਫੀ ਘੱਟ ਹੈ।