ਆਕਲੈਂਡ (ਹਰਪ੍ਰੀਤ ਸਿੰਘ) - ਕੋਰਮੰਡਲ ਦੇ ਰਿਹਾਇਸ਼ੀ ਇਸ ਵੇਲੇ ਲਗਾਤਾਰ ਕੋਰੋਨਾ ਟੈਸਟ ਕਰਵਾਉਣ ਪੁੱਜ ਰਹੇ ਹਨ, ਅਜਿਹਾ ਇਸ ਲਈ ਕਿਉਂਕਿ ਇਲਾਕੇ ਦੇ ਵਿੱਚ ਮੌਜੂਦ ਇੱਕ ਪੱਬ ਵਿੱਚ ਇੱਕ ਟਾਊਨ ਦੇ ਅੱਧੇ ਨਾਲੋਂ ਵੱਧ ਰਿਹਾਇਸ਼ੀ ਮੌਜੂਦ ਰਹੇ ਸਨ ਤੇ ਇਸੇ ਪੱਬ ਵਿੱਚ ਕੋਰੋਨਾ ਪਾਜ਼ਟਿਵ ਕੇਸ 'ਏ' ਨੇ ਵੀ ਕਾਫੀ ਸਮਾਂ ਬਿਤਾਇਆ ਸੀ।
ਲੋਕਾਂ ਨੂੰ ਕੋਰੋਨਾ ਦਾ ਟੈਸਟ ਕਰਵਾਉਣ ਲਈ 2-2 ਘੰਟੇ ਦੀ ਉਡੀਕ ਕਰਨੀ ਪੈ ਰਹੀ ਹੈ ਤੇ ਇਸੇ ਲਈ ਲੋਕਾਂ ਨੂੰ ਹਿੰਮਤ ਬਣਾਈ ਰੱਖਣੀ ਦੀ ਗੁਜਾਰਿਸ਼ ਵੀ ਕੀਤੀ ਗਈ ਹੈ।
ਸਟਾਰ ਗਾਰਟਰ ਹੋਟਲ ਹੈ, ਜਿੱਥੇ ਇਹ ਲੋਕ ਮੌਜੂਦ ਰਹੇ ਸਨ। ਦਰਅਸਲ ਉਸ ਰਾਤ ਰਗਬੀ ਦਾ ਮੈਚ ਸੀ ਤੇ ਇਲਾਕੇ ਵਿੱਚ ਮੌਜੂਦ ਤਿੰਨ ਪੱਬਾਂ ਵਿੱਚੋਂ ਇਹ ਸਭ ਤੋਂ ਲੋਕਪ੍ਰਿਯ ਸੀ।
ਦੱਸਦੀਏ ਕਿ ਮੌਜੂਦਾ ਕੇਸਾਂ ਦੇ ਸਬੰਧ ਵਿੱਚ ਲੋਕੇਸ਼ਨ ਆਫ ਇਨਟਰਸਟ ਦੀ ਵਧੇਰੇ ਗਿਣਤੀ ਹੋਣ ਕਾਰਨ ਕੋਰੋਨਾ ਟੈਸਟ ਕਰਵਾਉਣ ਵਾਲਿਆਂ ਦੀ ਕਾਫੀ ਵੱਡੀ ਗਿਣਤੀ ਦੇਖਣ ਨੂੰ ਮਿਲ ਰਹੀ ਹੈ ਤੇ ਇਸੇ ਕਾਰਨ ਕਈ ਥਾਵਾਂ 'ਤੇ ਵਿਸ਼ੇਸ਼ ਟੈਸਟਿੰਗ ਸੈਂਟਰ ਵੀ ਸ਼ੁਰੂ ਕੀਤੇ ਗਏ ਹਨ।