ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਵਿੱਚ ਲੌਕਡਾਊਨ ਦਾ ਪਹਿਲਾ ਦਿਨ ਹੈ ਤੇ 6 ਨਵੇਂ ਕੇਸ ਅੱਜ ਸਾਹਮਣੇ ਆਏ ਹਨ, ਇਹ ਸਾਰੇ ਕੇਸ ਬੀਤੇ ਦਿਨੀਂ ਸਾਹਮਣੇ ਆਏ ਕੇਸ ਦੇ ਨਾਲ ਹੀ ਸਬੰਧਤ ਹਨ ਤੇ ਇਨ੍ਹਾਂ ਵਿੱਚ ਇੱਕ ਅਜਿਹੀ ਨਰਸ ਵੀ ਹੈ, ਜੋ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੀ ਸੀ, ਪਰ ਉਹ ਵੀ ਕੋਰੋਨਾ ਪਾਜ਼ਟਿਵ ਨਿਕਲੀ ਹੈ। ਕੇਸ ਏ ਦੀ ਉਹ ਨਜਦੀਕੀ ਸੰਪਰਕ ਸੀ।
ਇਸ ਤੋਂ ਇਲਾਵਾ ਐਵਨਡੇਲ ਕਾਲਜ ਦੇ ਇੱਕ ਅਧਿਆਪਕ ਦੇ ਕੋਰੋਨਾ ਪਾਜ਼ਟਿਵ ਆਉਣ ਤੋਂ ਬਾਅਦ ਕਾਲਜ ਪੜ੍ਹਦੇ ਵਿਦਿਆਰਥੀਆਂ ਵਲੋਂ ਵੱਡੀ ਗਿਣਤੀ ਵਿੱਚ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ।
12 ਸਾਲ ਜਾਂ ਉਸ ਤੋਂ ਵਧੇਰੇ ਉਮਰ ਵਰਗ ਵਾਲਿਆਂ ਨੂੰ ਮਾਸਕ ਪਾਉਣਾ ਲਾਜਮੀ ਕਰ ਦਿੱਤਾ ਗਿਆ ਹੈ।
ਆਕਲੈਂਡ ਤੇ ਕੋਰਮੰਡਲ ਵਿੱਚ ਲੌਕਡਾਊਨ ਹਫਤੇ ਦਾ ਲੱਗਣਾ ਲਾਜਮੀ ਹੋ ਗਿਆ ਹੈ, ਜਦਕਿ ਬਾਕੀ ਦੇ ਨਿਊਜੀਲੈਂਡ ਲਈ ਇਹ ਤਿੰਨ ਦਿਨ ਦਾ ਰਹੇਗਾ।
ਵੈਕਸੀਨੇਸ਼ਨ ਦਾ ਪ੍ਰੋਗਰਾਮ ਕੱਲ ਸਵੇਰੇ 8 ਵਜੇ ਤੋਂ ਫਿਰ ਸ਼ੁਰੂ ਹੋ ਜਾਏਗਾ ਤੇ 40+ ਕੋਈ ਵੀ ਅੱਜ ਤੋਂ ਵੈਕਸੀਨੇਸ਼ਨ ਲਈ ਬੁੱਕਿੰਗ ਕਰਵਾ ਸਕਦਾ ਹੈ।