ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਮਹਿਕਮੇ ਵਲੋਂ ਕੋਰੋਨਾ ਦੇ 11 ਹੋਰ ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ ਇਸਦੇ ਨਾਲ ਹੀ ਕੁੱਲ ਕੇਸਾਂ ਦੀ ਗਿਣਤੀ 21 ਹੋ ਗਈ ਹੈ। ਇਨ੍ਹਾਂ ਵਿੱਚੋਂ 12 ਕੇਸ ਇੱਕੋ ਕਲਸਟਰ ਨਾਲ ਸਬੰਧਤ ਹਨ ਤੇ 9 ਦੀ ਜਾਂਚ ਚੱਲ ਰਹੀ ਹੈ।
ਕਲਸਟਰ ਦੇ ਕੇਸਾਂ ਦਾ ਸਬੰਧ ਸਿਡਨੀ ਤੋਂ ਵਾਪਿਸ ਮੁੜੇ ਇੱਕ ਯਾਤਰੀ ਨਾਲ ਦੱਸਿਆ ਜਾ ਰਿਹਾ ਹੈ, ਜੋ ਕਿ 7 ਅਗਸਤ ਨੂੰ ਰੈਡ ਜੋਨ ਫਲਾਈਟ ਰਾਂਹੀ ਨਿਊਜੀਲੈਂਡ ਪੁੱਜਾ ਸੀ, ਜੋ ਕਿ 9 ਅਗਸਤ ਨੂੰ ਕੋਰੋਨਾ ਪਾਜ਼ਟਿਵ ਆਇਆ ਸੀ ਤੇ 16 ਅਗਸਤ ਨੂੰ ਹਾਲਤ ਵਿਗੜਣ ਕਾਰਨ ਮਿਡਲਮੋਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਲੋਕੇਸ਼ਨ ਆਫ ਇਨਟਰਸਟ ਦੀ ਗਿਣਤੀ ਹੁਣ ਤੱਕ 100 ਪੁੱਜ ਗਈ ਹੈ, ਜਿਨ੍ਹਾਂ ਵਿੱਚ ਮਾਲ, ਸੁਪਰਮਾਰਕੀਟ, ਸਿਨੇਮਾ, ਰੈਸਟੋਰੈਂਟ, ਆਕਲੈਂਡ ਯੂਨੀਵਰਸਿਟੀ ਤੇ ਏਵਨਡੇਲ ਕਾਲਜ ਸ਼ਾਮਿਲ ਹਨ।