ਆਕਲੈਂਡ (ਹਰਪ੍ਰੀਤ ਸਿੰਘ) - ਕੁਝ ਸਮਾਂ ਪਹਿਲਾਂ ਆਕਲੈਂਡ ਦੇ 2 ਹਾਈ ਸਕੂਲੀ ਵਿਦਿਆਰਥੀਆਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਦੱਸੀ ਜਾ ਰਹੀ ਹੈ,ਇੱਕ ਵਿਦਿਆਰਥੀ ਲਿਨਫਿਲਡ ਕਾਲਜ ਦਾ ਹੈ ਤੇ ਦੂਜਾ ਨੋਰਥਕੋਟ ਕਾਲਜ ਦਾ। ਕਾਲਜਾਂ ਦੇ ਵਿਦਿਆਰਥੀਆਂ ਤੇ ਸਟਾਫ ਨੂੰ 14 ਦਿਨ ਲਈ ਆਈਸੋਲੇਟ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ 5ਵੇਂ ਤੇ 12 ਵੇਂ ਦਿਨ ਕੋਰੋਨਾ ਟੈਸਟ ਵੀ ਕਰਵਾਏ ਜਾਣ ਦੀ ਸਲਾਹ ਹੈ।
ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਨ੍ਹਾਂ ਦੇ ਆਂਕੜੇ ਹੈਲਥ ਮਨਿਸਟਰੀ ਨੇ ਸ਼ਾਮਿਲ ਕੀਤੇ ਹਨ ਜਾਂ ਨਹੀਂ।
ਆਕਲੈਂਡ ਵਿੱਚ ਅੱਜ ਕੋਰੋਨਾ ਟੈਸਟ ਕਰਵਾਉਣ ਵਾਲੇ ਆਕਲੈਂਡ ਵਾਸੀਆਂ ਦਾ ਵੀ ਇੱਕ ਰਿਕਾਰਡ ਬਣਿਆ ਹੈ। ਸਿਹਤ ਮਹਿਕਮੇ ਵਲੋਂ ਇੱਕ ਦਿਨ ਵਿੱਚ 16,000 ਤੋਂ ਵਧੇੇਰੇ ਆਕਲੈਂਡ ਵਾਸੀਆਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ।