ਆਕਲੈਂਡ (ਹਰਪ੍ਰੀਤ ਸਿੰਘ) - ਪਹਿਲੇ ਕੇਸ ਤੋਂ ਬਾਅਦ ਜੋ 4 ਕੇਸ ਨਿਊਜੀਲੈਂਡ ਵਿੱਚ ਸਾਹਮਣੇ ਆਏ ਸਨ, ਉਨ੍ਹਾਂ ਆਕਲੈਂਡ ਦੇ ਨੋਰਥਸ਼ੋਰ ਇੱਕਠੇ ਰਹਿਣ ਵਾਲੇ 2 ਮਹਿਲਾਵਾਂ ਤੇ 2 ਮਰਦ ਸਨ। ਮਹਿਲਾਵਾਂ ਤਾਂ ਆਪਸ ਵਿੱਚ ਭੈਣਾ ਸਨ ਤੇ ਇੱਕ ਮਹਿਲਾ ਉਨ੍ਹਾਂ ਚੋਂ ਆਕਲੈਂਡ ਹਸਪਤਾਲ ਵਿੱਚ ਨਰਸ ਸੀ ਤੇ ਦੂਜੀ ਏਵਨਡੇਲ ਕਾਲਜ ਵਿੱਚ ਅਧਿਆਪਕ ਸੀ।
ਬੁੱਧਵਾਰ ਨੂੰ ਜੋ ਦੋ ਹੋਰ ਕੇਸ ਸਾਹਮਣੇ ਆਏ ਸਨ, ਉਹ ਵੀ ਨਾਰਥਸ਼ੋਰ ਫਲੇਟ ਨਾਲ ਹੀ ਸਬੰਧਤ ਸਨ।
ੳੇੁਸੇ ਦਿਨ ਸ਼ਾਮ ਨੂੰ ਪ੍ਰਧਾਨ ਮੰਤਰੀ ਦਫਤਰ ਵਲੋਂ 3 ਹੋਰ ਕੇਸਾਂ ਦੀ ਪੁਸ਼ਟੀ ਕੀਤੀ ਗਈ ਸੀ ਤੇ ਕੁੱਲ ਕੇਸਾਂ ਦੀ ਗਿਣਤੀ 10 ਪੁੱਜ ਗਈ ਸੀ।
ਇਨ੍ਹਾਂ ਚੋਂ ਇੱਕ ਏਅਰ ਨਿਊਜੀਲੈਨਡ ਦੀ ਕਰੂ ਮੈਂਬਰ ਸੀ, ਜੋ ਜਾਪਾਨ ਤੋਂ ਵਾਪਸੀ ਮੌਕੇ ਕੋਰੋਨਾਗ੍ਰਸਤ ਹੋਈ ਸੀ ਤੇ ਇਹ ਬਾਰਡਰ ਨਾਲ ਸਬੰਧਤ ਸੀ। 2 ਹੋਰ ਮਹਿਲਾਵਾਂ ਜਿਨ੍ਹਾਂ ਨੂੰ ਕੋਰੋਨਾ ਦੀ ਪੁਸ਼ਟੀ ਹੋਈ ਸੀ, ਉਹ ਕਮਿਊਨਿਟੀ ਆਊਟਬ੍ਰੇਕ ਨਾਲ ਸਬੰਧਤ ਨਹਂਿ ਸਨ।
ਵੀਰਵਾਰ ਪ੍ਰੈਸ ਕਾਨਫਰੰਸ ਵਿੱਚ 11 ਹੋਰ ਕੇਸਾਂ ਦੀ ਪੁਸ਼ਟੀ ਹੋਈ ਸੀ ਤੇ ਕੁੱਲ ਕੇਸਾਂ ਦੀ ਗਿਣਤੀ 21 ਹੋ ਗਈ ਸੀ, ਇਨ੍ਹਾਂ ਵਿੱਚੋਂ ਜਿਆਦਾਤਰ ਕੇਸਾਂ ਸਬੰਧੀ ਛਾਣਬੀਣ ਜਾਰੀ ਹੈ।
ਇਸ ਤੋਂ ਬਾਅਦ ਅੱਜ ਸ਼ੁੱਕਰਵਾਰ ਇੱਕ ਐਨ ਜੈਡ ਪੋਸਟ ਦਾ ਕਰਮਚਾਰੀ ਵੀ ਆਕਲੈਂਡ ਵਿੱਚ ਕੋਰੋਨਾ ਪਾਜਟਿਵ ਨਿਕਲਿਆ ਤੇ 3 ਹੋਰ ਕੇਸ ਵੈਲੰਿਗਟਨ ਵਿੱਚ ਸਾਹਮਣੇ ਆਏ ਹਨ ਤੇ ਇਨ੍ਹਾਂ ਨੇ ਪਿੱਛੇ ਜਿਹੇ ਹੀ ਆਕਲੈਂਡ ਦੀ ਯਾਤਰਾ ਕੀਤੀ ਸੀ। ਇਨ੍ਹਾਂ ਕੇਸਾਂ ਦੀ ਵੀ ਛਾਣਬੀਣ ਜਾਰੀ ਹੈ।
ਵੈਲੰਿਗਟਨ ਵਿੱਚ ਵੀ ਅੱਜ ਇੱਕ ਲੋਕੇਸ਼ਨ ਆਫ ਇਨਟਰਸਟ ਦੀ ਪਹਿਚਾਣ ਕੀਤੀ ਗਈ ਹੈ।