ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਲਾਗੂ ਕੀਤੀ ਗਈ 'Wage Subsidy' ਯੋਜਨਾ ਲਈ ਕਾਰੋਬਾਰੀਆਂ ਵਲੋਂ ਅਰਜੀਆਂ ਦਾ ਆਉਣਾ ਲਗਾਤਾਰ ਜਾਰੀ ਹੈ ਤੇ ਇਸ ਸਬੰਧੀ ਮਨਿਸਟਰੀ ਆਫ ਸੋਸ਼ਲ ਡਵੈਲਪਮੈਂਟ (ਐਮ ਐਸ ਡੀ) ਵਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਵਲੋਂ ਆਈ ਆਰ ਡੀ ਨਾਲ ਰੱਲ ਕੇ ਕੰਮ ਕੀਤਾ ਜਾ ਰਿਹਾ ਹੈ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਅਰਜੀਆਂ ਮਨਜੂਰ ਹੋਈਆਂ ਹਨ, ਉਨ੍ਹਾਂ ਨੂੰ 3 ਦਿਨਾਂ ਅੰਦਰ ਸਬਸਿਡੀ ਖਾਤਿਆਂ ਵਿੱਚ ਭੇਜ ਦਿੱਤੀ ਜਾਏ।
ਦਿਸ਼ਾ-ਨਿਰਦੇਸ਼ਾਂ ਤਹਿਤ ਕਾਰੋਬਾਰੀਆਂ ਨੂੰ ਰੈਵੇਨਿਊ ਵਿੱਚ 40% ਕਟੌਤੀ ਦਿਖਾਉਣਾ ਜਰੂਰੀ ਹੈ, ਹਾਲਾਂਕਿ ਇਸ ਲਈ ਕੋਈ ਸਬੂਤ ਨਹੀਂ ਮੰਗਿਆ ਗਿਆ, ਪਰ ਆਪਣੀ ਅਰਜੀ ਮਨਜੂਰ ਕਰਵਾਉਣ ਲਈ ਨਾਲ ਸਬੂਤ ਨੱਥੀ ਕਰਨੇ ਵਧੀਆ ਰਹੇਗਾ, ਕਿਉਂਕਿ 2020 ਵਿੱਚ 750 ਕਾਰੋਬਾਰੀਆਂ ਨੂੰ ਰੈਵੇਨਿਊ ਵਿੱਚ ਕਟੌਤੀ ਸਬੰਧੀ ਸਬੂਤ ਨਾ ਦਿਖਾਉਣ ਕਾਰਨ 'Wage Subsidy' ਕਰਨ ਨੂੰ ਕਿਹਾ ਗਿਆ ਸੀ।