ਆਕਲੈਂਡ (ਹਰਪ੍ਰੀਤ ਸਿੰਘ) - ਓਕਸਫੋਰਡ ਯੂਨੀਵਰਸਿਟੀ ਵਲੋਂ ਕੀਤੇ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਕੋਰੋਨਾ ਦਾ ਡੈਲਟਾ ਵੈਰੀਂਅਟ ਕੋਰੋਨਾ ਵੈਕਸੀਨ ਦੇ ਖਿਲਾਫ ਵਧੇਰੇ ਤਾਕਤਵਰ ਸਾਬਿਤ ਹੋ ਰਿਹਾ ਹੈ।
ਵੈਕਸੀਨ ਦਾ ਦੂਜਾ ਟੀਕਾ ਲਗਵਾਉਣ ਤੋਂ ਸਿਰਫ ਚਾਰ ਮਹੀਨੇ ਅੰਦਰ ਵੈਕਸੀਨ ਦੇ ਐਂਟੀਬੋਡੀਜ਼ ਕਮਜੋਰ ਪੈ ਜਾਂਦੇ ਹਨ ਤੇ ਇਸ ਲਈ ਦੁਬਾਰਾ ਤੋਂ ਵੈਕਸੀਨ ਲਗਵਾਉਣੀ ਪੈਂਦੀ ਹੈ।
ਡਾਕਟਰ ਐਸ਼ਲੀ ਬਲੂਮਫਿਲਡ ਦਾ ਇਸ ਸਬੰਧੀ ਨਿਊਜੀਲੈਂਡ ਵਾਸੀਆਂ ਨੂੰ ਕਹਿਣਾ ਹੈ ਕਿ ਅਜੇ ਕੋਈ ਚਿੰਤਾ ਵਾਲੀ ਗੱਲ ਨਹੀਂ, ਕਿਉਂਕਿ ਇਸ ਸਬੰਧੀ ਕੋਈ ਵੀ ਅਧਿਕਾਰਿਤ ਚੇਤਾਵਨੀ ਲਾਗੂ ਨਹੀਂ ਹੋਈ ਹੈ ਤੇ ਨਿਊਜੀਲੈਂਡ ਸਿਹਤ ਮਹਿਕਮਾ ਇਸ ਪਾਸੇ ਪੂਰੀ ਨਿਗਾਹ ਰੱਖ ਰਿਹਾ ਹੈ।
ਪਰ ਇੱਥੇ ਇਹ ਵੀ ਦੱਸਦੀਏ ਕਿ ਇਸ ਅਧਿਐਨ ਵਿੱਚ ਕਿਤੇ ਨਾ ਕਿਤੇ ਵੱਡਾ ਸੱਚ ਤਾਂ ਜਰੂਰ ਹੈ ਕਿਉਂਕਿ ਇਜ਼ਰਾਈਲ ਵਲੋਂ ਵੀ ਫਾਈਜ਼ਰ ਦੀ ਬੂਸਟਰ ਡੋਜ਼ ਭਾਵ ਤੀਜੀ ਡੋਜ਼ ਆਪਣੇ ਨਾਗਰਿਕਾਂ ਨੂੰ ਦਿੱਤੀ ਜਾ ਰਹੀ ਹੈ ਤੇ ਅਮਰੀਕਾ ਵੀ 20 ਸਤੰਬਰ ਤੋਂ ਆਪਣੇ ਨਾਗਰਿਕਾਂ ਨੂੰ ਵੈਕਸੀਨ ਦੀ ਤੀਜੀ ਡੋਜ਼ ਦੇਣ ਜਾ ਰਿਹਾ ਹੈ।