ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਵਲੋਂ ਐਲਾਨ ਦਿੱਤਾ ਗਿਆ ਹੈ ਕਿ ਲੌਕਡਾਊਨ ਲੇਵਲ 4 ਸ਼ੁੱਕਰਵਾਰ ਰਾਤ 11.59 ਤੱਕ ਜਾਰੀ ਰਹੇਗਾ।
ਆਕਲੈਂਡ ਵਿੱਚ ਇਹ ਲੌਕਡਾਊਨ 31 ਅਗਸਤ ਤੱਕ ਜਾਰੀ ਰਹੇਗਾ।
ਇਸ ਤੋਂ ਇਲਾਵਾ ਅੱਜ 35 ਹੋਰ ਕਮਿਊਨਿਟੀ ਕੇਸਾਂ ਦੀ ਪੁਸ਼ਟੀ ਵੀ ਹੋਈ ਹੈ, ਜਿਸ ਕਾਰਨ ਕੁੱਲ ਕੇਸਾਂ ਦੀ ਗਿਣਤੀ 107 ਤੱਕ ਪੁੱਜ ਗਈ ਹੈ, ਇਨ੍ਹਾਂ ਵਿੱਚੋਂ 33 ਕੇਸ ਆਕਲੈਂਡ ਵਿੱਚ ਹਨ ਤੇ ਬਾਕੀ ਦੇ ਦੋ ਕੇਸ ਵੈਲੰਿਗਟਨ ਵਿੱਚ।
ਕੁੱਲ 13230 ਸੰਪਰਕਾਂ ਦੀ ਪਹਿਚਾਣ ਵੀ ਹੋ ਚੁੱਕੀ ਹੈ ਜਿਨ੍ਹਾਂ ਵਿੱਚੋਂ ਜਿਆਦਾ ਨਜਦੀਕੀ ਸੰਪਰਕ ਵਾਲੇ ਮਾਮਲੇ ਹਨ। ਇਸ ਵੇਲੇ ਕੋਰੋਨਾ ਦੇ 7 ਮਰੀਜ ਹਸਪਤਾਲਾਂ ਵਿੱਚ ਭਰਤੀ ਹਨ।
300 ਤੋਂ ਵਧੇਰੇ ਲੋਕੇਸ਼ਨ ਆਫ ਇਨਟਰਸਟ ਸਰਕਾਰੀ ਵੈਬਸਾਈਟ 'ਤੇ ਅਪਡੇਟ ਹੋ ਚੁੱਕੀਆਂ ਹਨ।
ਇਨ੍ਹਾਂ ਕੇਸਾਂ ਨਾਲ ਸਬੰਧਤ 50% ਪੈਸੇਫਿਕ ਮੂਲ ਦੇ ਹਨ ਤੇ ਮਾਓਰੀ ਮੂਲ ਦਾ ਇੱਕ ਵੀ ਕੇਸ ਇਨ੍ਹਾਂ ਵਿੱਚੋਂ ਨਹੀਂ ਹੈ।