ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕੋਟ ਮੋਰੀਸਨ ਵਲੋਂ ਡੈਲਟਾ ਵੇਰੀਅਂਟ ਨੂੰ ਸਿਰੇ ਤੋਂ ਖਤਮ ਕਰਨ ਲਈ ਨਿਊਜੀਲੈਂਡ ਵਿੱਚ ਲਾਏ ਗਏ ਲੌਕਡਾਊਨ ਦੇ ਫੈਸਲੇ ਨੂੰ ਬੇਹੁਦਾ ਦੱਸਿਆ ਗਿਆ ਹੈ।
ਉਨ੍ਹਾਂ ਬਿਆਨਬਾਜੀ ਕਰਦਿਆ ਕਿਹਾ ਹੈ ਕਿ ਡੈਲਟਾ ਵੇਰੀਂਅਟ ਨੂੰ ਬਿਲਕੁਲ ਖਤਮ ਕਰਨਾ ਸੰਭਵ ਹੀ ਨਹੀਂ ਹੈ ਤੇ ਸਭ ਤੋਂ ਵਧੀਆ ਰਸਤਾ ਹੈ, 70%-80% ਆਬਾਦੀ ਨੂੰ ਵੈਕਸੀਨੇਸ਼ਨ ਕਰਵਾਓ ਤੇ ਸੁਰੱਖਿਅਤ ਢੰਗ ਨਾਲ ਸਖਤਾਈਆਂ ਖਤਮ ਕਰ ਦਿਓ।
ਦਰਅਸਲ ਸਕੋਟ ਮੋਰੀਸਨ ਵਲੋਂ ਆਸਟ੍ਰੇਲੀਆ ਵਿੱਚ ਵੀ 'ਰੋਡਮੈਪ ਬੈਕ ਟੂ ਪ੍ਰੀ-ਪੈਂਡਮੀਕ ਲਾਈਫ' ਯੋਜਨਾ ਨੂੰ ਅਪਨਾਉਣ ਦੀ ਗੱਲ ਆਖੀ ਗਈ ਹੈ, ਜਿਸ ਤਹਿਤ ਆਬਾਦੀ ਦੇ 70-80% ਹਿੱਸੇ ਵਲੋਂ ਵੈਕਸੀਨ ਲਗਵਾਏ ਜਾਣ ਮਗਰੋਂ ਸੁਰੱਖਿਅਤ ਢੰਗ ਨਾਲ ਸਖਤਾਈਆਂ ਖਤਮ ਕਰ ਦਿੱਤਾ ਜਾਏਗਾ।
ਹਾਲਾਂਕਿ ਮੋਰੀਸਨ ਨੂੰ ਇਸ ਯੋਜਨਾ ਕਾਰਨ ਉਨ੍ਹਾਂ ਸਟੇਟਾਂ ਦੇ ਪ੍ਰੀਮੀਅਰਾਂ ਦਾ ਗੁੱਸਾ ਵੀ ਝੱਲਣਾ ਪੈ ਰਿਹਾ ਹੈ, ਜਿੱਥੇ ਇਸ ਵੇਲੇ ਲੌਕਡਾਊਨ ਲੱਗਾ ਹੈ, ਪਰ ਮੋਰੀਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਯੋਜਨਾ ਵਿਸ਼ਵ ਪੱਧਰ 'ਤੇ ਮਾਹਿਰਾਂ ਵਲੋਂ ਸਫਲ ਐਲਾਨੀ ਗਈ ਯੋਜਨਾ ਹੈ ਤੇ ਉਨ੍ਹਾਂ ਨੂੰ ਇਸ ਯੋਜਨਾ 'ਤੇ ਪੂਰਾ ਭਰੋਸਾ ਹੈ।