ਟ੍ਰਿਬਿਊਨਲ ਨੇ ਵਧਾਇਆ ਕਿਰਾਇਆ ਵਾਪਿਸ ਕਰਨ ਦੇ ਦਿੱਤੇ ਆਦੇਸ਼
ਆਕਲੈਂਡ (ਹਰਪ੍ਰੀਤ ਸਿੰਘ): ਨੇਪੀਅਰ ਵਿੱਚ 4 ਬੈਡਰੂਮ ਵਾਲਾ ਘਰ ਕਿਰਾਏ 'ਤੇ ਲੈਕੇ ਰਹਿ ਰਹੇ ਐਂਡਰਿਊ ਗੇਅਰ ਤੇ ਜੈਨਾਇਨ ਮੈਲਨ ਨੂੰ ਉਸ ਵੇਲੇ ਕੁਝ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜੱਦੋਂ ਉਨ੍ਹਾਂ ਦੇ ਮਕਾਨ ਮਾਲਕ ਨੇ ਕਿਰਾਏ ਵਿੱਚ $400 ਪ੍ਰਤੀ ਮਹੀਨਾ ਕਿਰਾਏ ਦਾ ਵਾਧਾ ਕਰ ਦਿੱਤਾ। ਪਹਿਲਾਂ ਹੀ ਜੋੜਾ $1225 ਪ੍ਰਤੀ ਮਹੀਨਾ ਕਿਰਾਇਆ ਦੇ ਰਿਹਾ ਸੀ ਤੇ ਇਨ੍ਹਾਂ ਜਿਆਦਾ ਵਾਧਾ ਉਨ੍ਹਾਂ ਲਈ ਕਾਫੀ ਦਿੱਕਤਾਂ ਦਾ ਕਾਰਨ ਬਣ ਸਕਦਾ ਸੀ।
ਦੋਨਾਂ ਮੀਆਂ-ਬੀਵੀ ਨੇ ਟੈਨੇਂਸੀ ਟ੍ਰਿਬਿਊਨਲ ਕੋਲ ਸ਼ਿਕਾਇਤ ਕੀਤੀ ਅਤੇ ਸੁਣਵਾਈ ਵਿੱਚ ਇਹ ਫੈਸਲਾ ਸਾਹਮਣੇ ਆਇਆ ਕਿ ਇਲਾਕੇ ਦੇ ਵਿੱਚ ਜੋ ਕਿਰਾਇਆ ਚੱਲ ਰਿਹਾ ਹੈ, ਉਸ ਹਿਸਾਬ ਨਾਲ ਇਹ ਵਾਧਾ ਬਹੁਤ ਜਿਆਦਾ ਹੈ ਅਤੇ ਇਸੇ ਲਈ ਮਾਲਕ ਇਹ ਕਿਰਾਏ ਵਧਾਉਣ ਦੇ ਫੈਸਲੇ ਨੂੰ ਵਾਪਿਸ ਲਏ। ਇਸ ਫੈਸਲੇ ਤੋਂ ਬਾਅਦ ਐਂਡਰਿਊ ਗੇਅਰ ਤੇ ਜੈਨਾਇਨ ਮੈਲਨ ਨੂੰ ਕੇਸ ਲਾਉਣ ਦੀ ਫੀਸ ਵੀ ਵਾਪਿਸ ਕੀਤੀ ਗਈ ਅਤੇ ਘੱਟੋ-ਘੱਟ ਅਗਲੇ 6 ਮਹੀਨੇ ਕਿਰਾਇਆ ਨਾ ਵਧਾਉਣ ਦੀ ਗੱਲ ਆਖੀ ਗਈ।