ਆਕਲੈਂਡ (ਹਰਪ੍ਰੀਤ ਸਿੰਘ) - ਐਲਰਸਲੀ ਦੇ ਨੋਵੋਟੇਲ ਹੋਟਲ ਦੀ ਐਮ ਆਈ ਕਿਊ ਵਿੱਚ ਰਹਿਣ ਵਾਲੇ ਕੋਰੋਨਾਗ੍ਰਸਤ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੀਣ ਦੇ ਪਾਣੀ ਲਈ ਹੋਟਲ ਦੀ ਬਾਥਰੂਮ ਦੀ ਟੂਟੀ ਦੀ ਵਰਤੋਂ ਕਰਨੀ ਪਈ।
ਇਹ ਪਰਿਵਾਰ ਆਕਲੈਂਡ ਅਸੈਂਬਲੀ ਆਫ ਗੋਡ ਕੋਵਿਡ 19 ਕਲਸਟਰ ਮੈਂਗਰੀ ਨਾਲ ਸਬੰਧਤ ਹਨ।
ਸ਼ਨੀਵਾਰ ਐਮ ਆਈ ਕਿਊ ਵਿੱਚ ਪੁੱਜਣ ਤੋਂ ਬਾਅਦ ਐਤਵਾਰ ਕਿਸੇ ਨੂੰ ਵੀ ਭੋਜਨ ਨਾਲ ਸਾਰਾ ਦਿਨ ਪਾਣੀ ਨਹੀਂ ਦਿੱਤਾ ਗਿਆ ਤੇ ਜਦੋਂ ਇਸ ਬਾਰੇ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਪਾਣੀ ਸਿਰਫ ਡੀਨਰ ਵੇਲੇ ਹੀ ਦਿੱਤਾ ਜਾਂਦਾ ਹੈ ਤੇ ਉਹ ਵੀ 600 ਐਮ ਐਲ ਦੀ ਬੋਤਲ, ਇਨ੍ਹਾਂ ਹੀ ਨਹੀਂ ਪਰਿਵਾਰਾਂ ਨੂੰ ਇਹ ਵੀ ਕਿਹਾ ਗਿਆ ਕਿ ਜੇ ਪਾਣੀ ਹੋਰ ਚਾਹੀਦਾ ਹੈ ਤਾਂ ਖ੍ਰੀਦਣਾ ਪਏਗਾ ਜਾਂ ਆਨਲਾਈਨ ਆਰਡਰ ਕਰਨਾ ਪਏਗਾ।
ਕੋਰੋਨਾ ਦੇ ਇਸ ਵੇਲੇ ਜਦੋਂ ਕਲਸਟਰ ਨਾਲ ਸਬੰਧਤ ਇਨ੍ਹਾਂ ਲੋਕਾਂ ਨੂੰ ਬੀਤੇ ਲਗਭਗ 2 ਹਫਤਿਆਂ ਤੋਂ ਆਈਸੋਲੇਟ ਕਰਨਾ ਪੈ ਰਿਹਾ ਸੀ, ਨਤੀਜੇ ਵਜੋਂ ਇਨ੍ਹਾਂ ਲਈ ਇਹ ਖਰਚਾ ਕਰਨਾ ਔਖਾ ਸੀ, ਜਿਸ ਕਾਰਨ ਮਜਬੂਰੀ ਵੱਸ ਬਾਥਰੂਮ ਵਾਲੀ ਟੂਟੀ ਚੋਂ ਇਨ੍ਹਾਂ ਨੂੰ ਪਾਣੀ ਪੀਣਾ ਪਿਆ।
ਬਿਮਾਰੀ ਦੀ ਹਾਲਤ ਵਿੱਚ ਇਨ੍ਹਾਂ ਲੋਕਾਂ ਨਾਲ ਅਜਿਹਾ ਵਤੀਰਾ ਬਿਲਕੁਲ ਵੀ ਜਾਇਜ ਨਹੀਂ ਹੈ।
ਇਸ ਸਬੰਧੀ ਐਮ ਆਈ ਕਿਊ ਫਸੀਲਟੀ ਨਾਲ ਰਾਬਤਾ ਕਾਇਮ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਅਜੇ ਤੱਕ ਉਨ੍ਹਾਂ ਵਲੋਂ ਕੋਈ ਕੁਮੈਂਟ ਇਸ ਸਬੰਧੀ ਨਹੀਂ ਕੀਤਾ ਗਿਆ ਹੈ।