ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਬਹੁਤੇ ਇਲਾਕਿਆਂ ਲਈ ਅੱਜ ਰਾਤ 11.59 ਤੋਂ ਲੌਕਡਾਊਨ ਦਾ ਲੇਵਲ 4, ਲੇਵਲ 3 ਵਿੱਚ ਤਬਦੀਲ ਹੋ ਜਾਏਗਾ।
- ਲੋਕਾਂ ਨੂੰ ਆਪਣੇ ਹਾਊਸਹੋਲਡ ਬਬਲ ਵਿੱਚ ਹੀ ਰਹਿਣਾ ਪਏਗਾ।
- ਹੋਰ ਕਾਰੋਬਾਰਾਂ ਨੂੰ ਖੋਲੇ ਜਾਣ ਦੀ ਇਜਾਜਤ ਮਿਲੇਗੀ, ਪਰ ਉਹ ਵੀ ਸਖਤ ਦਿਸ਼ਾ-ਨਿਰਦੇਸ਼ਾਂ ਤਹਿਤ।
- ਰੈਸਟੋਰੈਂਟ ਤੇ ਕੈਫੇ ਵੀ ਖੋਲੇ ਜਾ ਸਕਣਗੇ ਤੇ ਸਿਰਫ ਕਾਂਟੇਕਲੈਸ ਟੈਕ-ਅਵੇਅ ਡਿਲੀਵਰੀ ਜਰੂਰੀ ਰਹੇਗੀ।
- ਗੈਰ-ਜਰੂਰੀ ਕਾਰੋਬਾਰ, ਜਿਨ੍ਹਾਂ ਵਿੱਚ ਫੀਜੀਕਲ ਡਿਸਟੈਂਸਿੰਗ ਦਾ ਨਿਯਮ ਅਮਲ ਵਿੱਚ ਰੱਖਣਾ ਔਖਾ ਰਹੇਗਾ, ਉਨ੍ਹਾਂ ਨੂੰ ਖੋਲੇ ਜਾਣ ਦੀ ਇਜਾਜਤ ਨਹੀਂ ਹੋਏਗੀ।
- ਵਿਆਹ-ਸ਼ਾਦੀਆਂ ਤੇ ਫਿਊਨਰਲ ਵਿੱਚ ਸਿਰਫ 10 ਲੋਕ ਇੱਕਠੇ ਹੋ ਸਕਣਗੇ, ਬਾਕੀ ਕਿਸੇ ਵੀ ਤਰ੍ਹਾਂ ਦਾ ਇੱਕਠ ਕਰਨਾ ਵਰਜਿਤ ਰਹੇਗਾ।
- ਆਊਟਡੋਰ ਵਿੱਚ ਜਾ ਕੇ ਕਸਰਤ ਕੀਤੀ ਜਾ ਸਕਦੀ ਹੈ।
- 2 ਮੀਟਰ ਦਾ ਫਿਜੀਕਲ ਡਿਸਟੈਂਸ ਰੱਖਣਾ ਜਰੂਰੀ ਰਹੇਗਾ।
- ਸੰਭਵ ਹੋਏ ਤਾਂ ਵਰਕ ਫਰਾਮ ਹੋਮ ਹੀ ਨਿਯਮ ਅਪਣਾਇਆ ਜਾਏ।
- ਅਸੈਂਸ਼ਲ ਵਰਕਰਾਂ ਦੇ ਬੱਚਿਆਂ ਦੇ ਸਕੂਲਾਂ ਤੋਂ ਇਲਾਵਾ ਬਾਕੀ ਸਕੂਲ ਬੰਦ ਰਹਿਣਗੇ।
- ਜਨਤਕ ਥਾਵਾਂ, ਜਿਵੇਂ ਕਿ ਲਾਇਬ੍ਰੇਰੀ, ਸਿਨੇਮਾ, ਫੂਡ ਕੋਰਟ, ਜਿੰਮ, ਪੂਲ ਆਦਿ ਬੰਦ ਰਹਿਣਗੇ।
- ਗੈਰ-ਜਰੂਰੀ ਯਾਤਰਾ 'ਤੇ ਰੋਕ ਕਾਇਮ ਰਹੇਗੀ।