ਆਕਲੈਂਡ (ਹਰਪ੍ਰੀਤ ਸਿੰਘ) - ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਵਲੋਂ ਉਨ੍ਹਾਂ ਨਿਊਜੀਲੈਂਡ ਵਾਸੀਆਂ ਨੂੰ ਸਾਫ ਨਾਂਹ ਕਰ ਦਿੱਤੀ ਗਈ ਹੈ, ਜਿਨ੍ਹਾਂ ਵਲੋਂ ਦਸੰਬਰ ਵਿੱਚ ਕ੍ਰਿਸਮਿਸ ਮੌਕੇ ਨਿਊਜੀਲੈਂਡ ਘੁੰਮਣ ਦੀ ਯੋਜਨਾ ਬਣਾਈ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਮੈਂ ਇਸ ਗੱਲ ਦੀ ਪੁਸ਼ਟੀ ਕਰਦਾ ਹਾਂ ਕਿ ਓਵਰਸੀਜ਼ ਰਹਿੰਦੇ ਨਿਊਜੀਲੈਂਡ ਵਾਸੀ ਜੋ ਘਰ ਵਾਪਿਸ ਆਉਣ ਬਾਰੇ ਸੋਚ ਰਹੇ ਹਨ ਅਜੇ ਅਜਿਹਾ ਨਾ ਸੋਚਣ, ਇਸਦੇ ਨਾਲ ਹੀ ਉਨ੍ਹਾਂ ਨਿਊਜੀਲੈਂਡ ਵਾਸੀਆਂ ਲਈ ਐਮ ਆਈ ਕਿਊ ਵਾਊਚਰਾਂ 'ਤੇ ਆਰਜੀ ਰੋਕ ਦੇ ਫੈਸਲੇ ਨੂੰ ਹੋਰ ਅੱਗੇ ਵਧਾਉਣ ਦੀ ਗੱਲ ਵੀ ਕਹੀ।
ਕਮਿਊਨਿਟੀ ਵਿੱਚ ਮੌਜੂਦ ਕੇਸਾਂ ਨੂੰ ਇਸ ਵੇਲੇ ਪਹਿਲੇ ਦੇ ਆਧਾਰ 'ਤੇ ਕੁਆਰਂਟੀਨ ਕੀਤੇ ਜਾਣਾ ਜਰੂਰੀ ਹੈ ਤੇ ਇਹੀ ਸਭ ਤੋਂ ਮੁੱਖ ਕਾਰਨ ਹੈ ਕਿ ਅਸੀਂ ਨਿਊਜੀਲੈਂਡ ਵਾਸੀਆਂ ਨੂੰ ਘਰ ਵਾਪਿਸ ਨਾ ਆਉਣ ਬਾਰੇ ਕਹਿ ਰਹੇ ਹਾਂ।
ਦੱਸਦੀਏ ਕਿ ਮੌਜੂਦਾ ਕੇਸਾਂ ਦੀ ਗਿਣਤੀ ਲਗਾਤਾਰ ਵਧਣ ਕਰਕੇ ਕਰਾਊਨ ਪਲਾਜਾ ਹੋਟਲ ਦੀ ਕੁਆਰਂਟੀਨ ਫਸੀਲਟੀ ਤਾਂ ਪਹਿਲਾਂ ਹੀ ਬੰਦ ਹੈ ਤੇ ਨੋਵੋਟੇਲ ਫਸੀਲਟੀ 'ਤੇ ਵੀ ਇਸ ਵੇਲੇ ਪੂਰਾ ਦਬਾਅ ਹੈ।