ਆਕਲੈਂਡ (ਹਰਪ੍ਰੀਤ ਸਿੰਘ) - ਲਿਨਮਾਲ ਵਿਖੇ ਅੱਜ ਵਾਪਰੀ ਹਿੰਸਕ ਘਟਨਾ ਵਿੱਚ 6 ਜਣੇ ਜਖਮੀ ਹੋਏ ਹਨ ਤੇ ਇਸ ਸਬੰਧੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਦੱਸਿਆ ਹੈ ਕਿ ਇਹ ਘਟਨਾ ਇੱਕ ਅੱਤਵਾਦੀ ਘਟਨਾ ਸੀ, ਜਿਸਨੂੰ ਇੱਕ ਹਿੰਸਕ ਅੱਤਵਾਦੀ ਵਲੋਂ ਅੰਜਾਮ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਹ ਵੀ ਦੱਸਿਆ ਕਿ ਘਟਨਾ ਵਾਪਰਨ ਦੇ ਸਿਰਫ ਇੱਕ ਮਿੰਟ ਵਿੱਚ ਹੀ ਪੁਲਿਸ ਹਮਲਾਵਰ ਨੂੰ ਮਾਰਨ ਵਿੱਚ ਸਫਲ ਹੋ ਗਈ ਸੀ।
ਸ਼ਖਸ ਗਲੈਨ ਈਡਨ ਦਾ ਰਹਿਣ ਵਾਲਾ ਸੀ, ਹਮਲਾ ਕਰਨ ਲਈ ਉਸਨੇ ਮਾਲ ਵਿੱਚੋਂ ਇੱਕ ਤੇਜਧਾਰ ਚਾਕੂ ਹਾਸਿਲ ਕੀਤਾ ਸੀ। ਸ਼੍ਰੀਲੰਕਾ ਮੂਲ ਦਾ ਇਹ ਹਮਲਾਵਰ ਆਈ ਐਸ ਆਈ ਐਸ ਤੋਂ ਪ੍ਰਭਾਵਿਤ ਸੀ ਤੇ 2016 ਤੋਂ ਹੀ ਪਰਸਨ ਆਫ ਇਨਟਰਸਟ ਸ਼੍ਰੇਣੀ ਨਾਲ ਸਬੰਧਤ ਸੀ।
ਸਮੇਂ ਸਿਰ ਕੀਤੀ ਕਾਰਵਾਈ ਲਈ ਪੁਲਿਸ ਦੀ ਹੌਂਸਲਾਵਧਾਈ ਵੀ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਵਲੋਂ ਉਨ੍ਹਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਗਿਆ ਹੈ, ਜੋ ਮੌਕੇ 'ਤੇ ਮੌਜੂਦ ਸਨ ਅਤੇ ਜਖਮੀਆਂ ਦੀ ਮੱਦਦ ਲਈ ਅੱਗੇ ਆਏ।