ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਇੱਕ ਫਾਰਮੈਸੀ 'ਤੇ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਹੈ, ਜਿਸ ਨੇ ਮਾਸਕ ਨਹੀਂ ਪਾਇਆ ਹੋਇਆ ਸੀ ਤੇ ਉਸ ਵਲੋਂ ਉਨ੍ਹਾਂ 2 ਕਰਮਚਾਰੀਆਂ 'ਤੇ ਥੁੱਕਿਆ ਵੀ ਗਿਆ, ਜਿਨ੍ਹਾਂ ਨੇ ਉਸਨੂੰ ਫਾਰਮੈਸੀ ਵਿੱਚ ਬਿਨ੍ਹਾਂ ਮਾਸਕ ਵੜਣ ਤੋਂ ਰੋਕਿਆ।
ਵਿਅਕਤੀ ਦੀ ਉਮਰ 57 ਸਾਲ ਹੈ ਤੇ ਹੈਲਨਸਵਿਲੇ ਦਾ ਰਹਿਣ ਵਾਲਾ ਹੈ। ਦੱਸਦੀਏ ਕਿ ਹੁਣ ਤੱਕ 181 ਅਜਿਹੇ ਲੋਕਾਂ 'ਤੇ ਪੁਲਿਸ ਦੋਸ਼ ਦਾਇਰ ਕਰ ਚੁੱਕੀ ਹੈ, ਜਿਨ੍ਹਾਂ ਵਲੋਂ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀ ਅਣਗਹਿਲੀ ਕੀਤੀ ਗਈ ਹੈ।
ਵਿਅਕਤੀ 'ਤੇ 2 ਦੋਸ਼ ਦਾਇਰ ਕੀਤੇ ਗਏ ਹਨ, ਜਿਨ੍ਹਾਂ ਵਿੱਚ ਕਰਮਚਾਰੀਆਂ ਨੂੰ ਨੁਕਸਾਨ ਪਹੁੰਚਾੳਣ ਤੇ ਕੋਰੋਨਾ ਸਖਤਾਈਆਂ ਨਾ ਮੰਨਣ ਦੇ ਦੋਸ਼ ਸ਼ਾਮਿਲ ਹਨ।