ਆਕਲੈਂਡ (ਹਰਪ੍ਰੀਤ ਸਿੰਘ) - 4 ਸਤੰਬਰ ਸ਼ਾਮ 5 ਵਜੇ ਮਿਡਲਮੋਰ ਹਸਪਤਾਲ ਵਿੱਚ ਇੱਕ ਮਰੀਜ ਆਇਆ ਸੀ, ਜਿਸਨੂੰ ਟੈਸਟ ਤੋਂ ਬਾਅਦ ਕੋਰੋਨਾ ਪਾਜ਼ਟਿਵ ਐਲਾਨਿਆ ਗਿਆ ਤੇ ਉਸ ਦੀ ਚੈਕਿੰਗ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਸ ਕੋਰੋਨਾ ਪਾਜ਼ਟਿਵ ਮਰੀਜ ਨੂੰ ਕਈ ਘੰਟੇ ਇੱਕ ਹੋਰ ਬਜੁਰਗ ਦੇ ਨਾਲ ਕਮਰੇ ਵਿੱਚ ਰੱਖਿਆ ਗਿਆ ਜੋ ਕੋਰੋਨਾ ਪਾਜ਼ਟਿਵ ਨਹੀਂ ਸੀ।
ਹੈਲਥ ਮਨਿਸਟਰੀ ਇਹ ਕਹਿ ਕਿ ਪੱਲਾ ਝਾੜ ਰਹੀ ਹੈ ਕਿ ਜਦੋਂ ਮਰੀਜ ਹਸਪਤਾਲ ਆਇਆ ਤਾਂ ਉਸਨੂੰ ਕੋਰੋਨਾ ਦੇ ਲੱਛਣ ਨਹੀਂ ਸਨ, ਪਰ ਬਜੁਰਗ ਅਤੇ ਬਜੁਰਗ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਸਰਾਸਰ ਗਲਤ ਹੈ, ਕਿਉਂਕਿ ਮਰੀਜ ਲਗਾਤਾਰ ਖੰਘ ਰਿਹਾ ਸੀ ਤੇ ਉਸਦੀ ਛਾਤੀ ਵਿੱਚ ਰੇਸ਼ਾ ਦੇ ਆਵਾਜ ਵੀ ਆ ਰਹੀ ਸੀ।
ਐਕਟ ਪਾਰਟੀ ਲੀਡਰ ਡੈਵਿਡ ਸੀਮੋਰ ਵੀ ਇਸ ਗੱਲ ਤੋਂ ਕਾਫੀ ਹੈਰਾਨ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਅਜਿਹੀ ਅਣਗਹਿਲੀ ਦਾ ਸਾਹਮਣੇ ਆਉਣਾ ਸੱਚਮੁੱਚ ਹੀ ਹੈਰਾਨੀਜਣਕ ਹੈ।