ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਯੂਨੀਵਰਸਿਟੀ ਦੇ ਡੀਜ਼ੀਜ਼ ਮਾਡਲਰ ਸ਼ੌਨ ਹੈਂਡੀ ਦਾ ਮੰਨਣਾ ਹੈ ਕਿ ਜੇਕਰ ਸਭ ਖੈਰੀਅਤ ਰਹੀ ਤਾਂ ਅਗਲੇ ਹਫਤੇ ਤੱਕ ਆਕਲੈਂਡ ਵਿੱਚ ਰੋਜਾਨਾ ਦੇ ਸਾਹਮਣੇ ਆਉਣ ਵਾਲੇ ਕੇਸ ਇਕਹਰੀ ਇਕਾਈ ਤੱਕ ਹੀ ਸੀਮਿਤ ਰਹਿ ਜਾਣਗੇ ਤੇ ਜਿੱਥੇ ਬਾਕੀ ਦੇ ਨਿਊਜੀਲੈਂਡ ਵਿੱਚ ਇਸ ਵੇਲੇ ਲੇਵਲ 2 ਹੈ, ਉੱਥੇ ਹੀ ਆਕਲੈਂਡ ਵਿੱਚ ਵੀ ਲੌਕਡਾਊਨ ਲੇਵਲ ਨੂੰ ਘਟਾਏ ਜਾਣ 'ਤੇ ਵਿਚਾਰ ਸ਼ੁਰੂ ਹੋ ਸਕਦਾ ਹੈ, ਪਰ ਇਸ ਲਈ ਉਨ੍ਹਾਂ ਸਾਫ ਕਰ ਦਿੱਤਾ ਹੈ ਕਿ ਲੌਕਡਾਊਨ ਲੇਵਲ ਘਟਾਏ ਜਾਣ ਤੋਂ ਪਹਿਲਾਂ ਇਹ ਸਭ ਤੋਂ ਅਹਿਮ ਰਹੇਗਾ ਕਿ ਨਵੇਂ ਕੇਸਾਂ ਦਾ ਸਬੰਧ ਕਿੰਨਾਂ ਥਾਵਾਂ ਨਾਲ ਹੈ, ਭਾਵ ਨਵੇਂ ਕੇਸ ਪੁਰਾਣੇ ਕੇਸਾਂ ਨਾਲ ਸਬੰਧਤ ਹਨ ਜਾਂ ਨਹੀਂ।
ਫਿਲਹਾਲ ਦੀ ਘੜੀ ਬੀਤੇ ਦਿਨ ਤੱਕ ਆਏ ਬਹੁਤੇ ਕੇਸ ਪੁਰਾਣੇ ਕੇਸਾਂ ਨਾਲ ਸਬੰਧਤ ਹਨ ਤੇ ਇਹ ਆਕਲੈਂਡ ਦੇ ਲੌਕਡਾਊਨ ਲੇਵਲ ਨੂੰ ਘਟਾਏ ਜਾਣ ਨੂੰ ਲੈਕੇ ਕਾਫੀ ਅਹਿਮ ਹੈ।