ਆਕਲੈਂਡ (ਹਰਪ੍ਰੀਤ ਸਿੰਘ): ਕੋਰੋਨਾਵਾਇਰਸ ਦਾ ਬੁਰਾ ਪ੍ਰਭਾਵ ਕੋਕ ਦੇ ਦੀਵਾਨਿਆਂ ਨੂੰ ਝੱਲਣਾ ਪੈ ਸਕਦਾ ਹੈ, ਕਿਉਂਕਿ ਕੰਪਨੀ ਅਨੁਸਾਰ ਡਾਈਟ ਕੋਕ ਅਤੇ ਕੋਕ ਜੀਰੋ ਨੂੰ ਬਨਾਉਣ ਲਈ ਲੋੜੀਂਦੇ ਉਤਪਾਦ ਚੀਨ ਤੋਂ ਮੰਗਵਾਏ ਜਾਂਦੇ ਹਨ ਅਤੇ ਕੋਰੋਨਾਵਾਇਰਸ ਦੇ ਕਰਕੇ ਅਜੇ ਕਰ ਪਾਉਣਾ ਸੰਭਵ ਨਹੀਂ ਅਤੇ ਆਉਂਦੇ ਸਮੇਂ ਮਾਰਕੀਟ ਵਿੱਚ ਇਨ੍ਹਾਂ ਦੋ ਉਤਪਾਦਾਂ ਦੀ ਸਪਲਾਈ ਨੂੰ ਲੈਕੇ ਕਾਫੀ ਦਿੱਕਤ ਹੋ ਸਕਦੀ ਹੈ। ਕੰਪਨੀ ਦਾ ਇਹ ਵੀ ਕਹਿਣਾ ਹੈ ਕਿ ਇਸ ਤਿਮਾਹੀ ਵਿੱਚ ਉਨ੍ਹਾਂ ਨੂੰ ਨੁਕਸਾਨ ਤਾਂ ਝੱਲਣਾ ਪੈ ਸਕਦਾ ਹੈ ਪਰ ਅਗਲੀ ਤਿਮਾਹੀ ਤੋਂ ਹਾਲਾਤ ਸੁਧਰਣਗੇ।