ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਰਹਿੰਦੇ ਭਾਰਤੀ ਮੂਲ ਦੇ ਵਸਨੀਕਾਂ ਵਿੱਚੋਂ 72.4% ਨੂੰ ਕੋਰੋਨਾ ਦਾ ਟੀਕਾ ਲੱਗ ਚੁੱਕਿਆ ਹੈ ਤੇ ਇਹ ਔਸਤ ਨਿਊਜੀਲੈਂਡ ਭਰ ਦੀ ਔਸਤ ਨਾਲੋਂ ਵੀ ਜਿਆਦਾ ਹੈ।
ਆਂਕੜੇ ਦੱਸਦੇ ਹਨ ਕਿ 72.4% ਭਾਰਤੀਆਂ ਨੇ ਕੋਰੋਨਾ ਦਾ ਇੱਕ ਟੀਕਾ ਲਗਵਾ ਲਿਆ ਹੈ, ਜਦਕਿ 40.5% ਨੇ ਕੋਰੋਨਾ ਦੇ ਦੋਨੋਂ ਟੀਕੇ ਲਗਵਾ ਲਏ ਹਨ।
ਜੇ ਪੂਰੇ ਨਿਊਜੀਲੈਂਡ ਦੀ ਗੱਲ ਕਰੀਏ ਤਾਂ ਅਜੇ ਤੱਕ 62% ਕੋਰੋਨਾ ਦੀ ਪਹਿਲੀ ਵੈਕਸੀਨ ਤੇ 32% ਕੋਰੋਨਾ ਦੀ ਦੂਜੀ ਵੈਕਸੀਨ ਲਗਵਾ ਸਕੇ ਹਨ।
ਨਿਊਜੀਲੈਂਡ ਭਰ ਵਿੱਚ ਬੀਤੀ 6 ਸਤੰਬਰ ਤੱਕ 3,958,607 ਕੋਰੋਨਾ ਵੈਕਸੀਨ ਲਗਾਈਆਂ ਜਾ ਚੁੱਕੀਆਂ ਹਨ।
ਇਨ੍ਹਾਂ ਵਿੱਚੋਂ 2,611,510 ਨੂੰ ਕੋਰੋਨਾ ਦੀ ਇੱਕ ਡੋਜ਼ ਤੇ 1,347,097 ਨੂੰ ਕੋਰੋਨਾ ਦੀ ਦੂਜੀ ਡੋਜ਼ ਲੱਗ ਚੁੱਕੀ ਹੈ।