ਆਕਲੈਂਡ (ਹਰਪ੍ਰੀਤ ਸਿੰਘ) - ਪੈਸੇਫਿਕ ਆਈਲੈਂਡ ਤੋਂ ਆਉਣ ਵਾਲੇ ਆਰ ਐਸ ਈ (ਰੇਕਗਨਾਈਜ਼ਡ ਸੀਜ਼ਨਲ ਇਮਪਲਾਇਰ) ਸ਼੍ਰੇਣੀ ਦੇ ਪ੍ਰਵਾਸੀ ਕਰਮਚਾਰੀਆਂ ਨੂੰ ਕੁਆਰਂਟੀਨ ਮੁਕਤ ਯਾਤਰਾ ਤਹਿਤ ਨਿਊਜੀਲੈਂਡ ਆਉਣ ਦੀ ਇਜਾਜਤ ਦਿੱਤੀ ਗਈ ਹੈ, ਬਸ਼ਰਤੇ ਇਨ੍ਹਾਂ ਦੇ ਕੋਰੋਨਾ ਵੈਕਸੀਨ ਲੱਗੀ ਹੋਏ।
ਟੌਂਗਾ, ਸਮੋਆ ਤੇ ਵੈਨੁਆਟੂ ਤੋਂ ਇਨ੍ਹਾਂ ਕਰਮਚਾਰੀਆਂ ਨੂੰ ਅਕਤੂਬਤ ਤੋਂ ਆਉਣ ਦੀ ਇਜਾਜਤ ਹੋਏਗੀ। ਇਹ ਯਾਤਰਾ ਇੱਕ ਤਰਫਾ ਕੁਆਰਂਟੀਨ ਮੁਕਤ ਯਾਤਰਾ ਨਿਯਮਾਂ ਤਹਿਤ ਹੋਏਗੀ।
ਇਸ ਗੱਲ ਦਾ ਐਲਾਨ ਕੋਵਿਡ ਰਿਸਪਾਂਸ ਮਸਿਨਟਰ ਕ੍ਰਿਸ ਹਿਪਕਿਨਸ ਤੇ ਐਗਰੀਕਲਚਰ ਮਨਿਸਟਰ ਡੈਮਿਨ ਓ ਕੋਨਰ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਹੈ।
ਮਨਿਸਟਰਾਂ ਵਲੋਂ ਇਹ ਵੀ ਦੱਸਿਆ ਗਿਆ ਹੈ ਕਿ ਖੇਤੀਬਾੜੀ ਖੇਤਰ ਨੂੰ ਆਉਂਦੇ ਮੌਸਮ ਵਿੱਚ ਕਰਮਚਾਰੀਆਂ ਦੀ ਘਾਟ ਨਾ ਹੋਏ, ਇਸ ਲਈ ਪੂਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ।