ਆਕਲੈਂਡ (ਹਰਪ੍ਰੀਤ ਸਿੰਘ) - ਸਿਹਤ ਅਧਿਕਾਰੀ ਉਸ ਮਹਿਲਾ ਦੇ ਮਾਮਲੇ ਵਿੱਚ ਛਾਣਬੀਣ ਕਰ ਰਹੇ ਹਨ, ਜੋ ਮਿਡਲਮੋਰ ਹਸਪਤਾਲ ਤੋਂ ਆਪਣੇ ਕੋਰੋਨਾ ਟੈਸਟ ਦਾ ਨਤੀਜਾ ਜਾਨਣ ਤੋਂ ਪਹਿਲਾਂ ਹੀ ਹਸਪਤਾਲ ਛੱਡ ਆਈ ਤੇ ਬਾਅਦ ਵਿੱਚ ਉਹ ਕੋਰੋਨਾ ਪਾਜਟਿਵ ਨਿਕਲੀ।
ਮਹਿਲਾ ਇਸ ਵੇਲੇ ਕੁਆਰਂਟੀਨ ਕਰ ਰਹੀ ਹੈ ਤੇ ਪੁਲਿਸ ਨੂੰ ਉਸਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ, ਮਹਿਲਾ ਦੇ ਸੰਪਰਕ ਵਿੱਚ ਆਏ 7 ਪੁਲਿਸ ਕਰਮਚਾਰੀਆਂ ਨੂੰ ਵੀ ਆਈਸੋਲੇਟ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਜੋ ਉਸਦੇ ਹਸਪਤਾਲ ਆਉਣ ਤੋਂ ਪਹਿਲਾਂ ਉਸਦੇ ਸੰਪਰਕ ਵਿੱਚ ਆਏ ਸਨ।
ਦੱਸਦੀਏ ਕਿ ਇਸ ਤੋਂ ਪਹਿਲਾਂ ਵੀ ਮਿਡਲਮੋਰ ਹਸਪਤਾਲ ਵਿੱਚ ਇਸ ਹਫਤੇ ਦੀ ਸ਼ੁਰੂਆਤ 'ਤੇ ਇੱਕ ਅਜਿਹਾ ਕੇਸ ਸਾਹਮਣੇ ਆ ਚੁੱਕਾ ਹੈ, ਜੋ ਪੇਟ ਦਰਦ ਕਾਰਨ ਹਸਪਤਾਲ ਭਰਤੀ ਹੋਇਆ ਸੀ, ਪਰ ਬਾਅਦ ਵਿੱਚ ਕੋਰੋਨਾ ਦੇ ਲੱਛਣ ਉਸ ਵਿੱਚ ਪੈਦਾ ਹੋਏ ਤੇ ਉਸਨੂੰ ਟੈਸਟ ਤੋਂ ਬਾਅਦ ਕੋਰੋਨਾ ਪਾਜਟਿਵ ਐਲਾਨਿਆ ਗਿਆ।