ਆਕਲੈਂਡ (ਹਰਪ੍ਰੀਤ ਸਿੰਘ): ਇੱਕ ਸਾਲ ਦੇ ਅੰਦਰ ਅੰਦਰ ਨਿਊਜੀਲੈਂਡ ਦੇ ਕਾਰ-ਚਾਲਕ ਪੈਟਰੋਲ ਦੀਆਂ ਕੀਮਤਾਂ 'ਤੇ ਪ੍ਰਤੀ ਲਿਟਰ 30 ਸੈਂਟ ਤੱਕ ਬਚਾਅ ਸਕਣਗੇ।
ਸਰਕਾਰ ਵਲੋਂ ਅੱਜ ਫਿਊਲ ਮਾਰਕੀਟ ਬਿੱਲ ਪੇਸ਼ ਕੀਤਾ ਗਿਆ ਹੈ, ਜਿਸ ਤਹਿਤ ਪੈਟਰੋਲ ਕੰਪਨੀਆਂ ਵਿੱਚ ਆਪਸੀ ਕੰਪੀਟਿਸ਼ਨ ਵਧੇਗਾ ਅਤੇ ਇਸਦਾ ਸਿੱਧਾ ਫਾਇਦਾ ਆਮ ਨਿਊਜੀਲੈਂਡ ਵਾਸੀਆਂ ਨੂੰ ਮਿਲੇਗਾ। ਦਰਅਸਲ ਇਹ ਬਿੱਲ ਕਾਮਰਸ ਕਮਿਸ਼ਨ ਦੀ ਉਸ ਰਿਪੋਰਟ ਤੋਂ ਬਾਅਦ ਲਿਆਉਂਦਾ ਗਿਆ ਹੈ, ਜਿਸ ਵਿੱਚ ਇਹ ਦੱਸਿਆ ਗਿਆ ਸੀ ਕਿ ਨਿਊਜੀਲੈਂਡ ਵਾਸੀ ਲੋੜ ਤੋਂ ਵੱਧ ਪੈਟਰੋਲ ਦੀਆਂ ਕੀਮਤਾਂ ਅਦਾ ਕਰ ਰਹੇ ਹਨ। ਇਹ ਬਿੱਲ ਪੇਸ਼ ਕਰਦਿਆਂ ਮਨਿਸਟਰ ਫਾਰ ਐਨਰਜੀ ਮੈਗਨ ਵੁੱਡਸ ਨੇ ਦੱਸਿਆ ਕਿ ਸਰਕਾਰ ਇਹ ਪੁੱਖਤਾ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਉਪਘੋਗਤਾ ਨੂੰ ਘੱਟੋ-ਘੱਟ ਪੈਟਰੋਲ ਦਾ ਮੁੱਲ ਚੁਕਾਉਣਾ ਪਏ।