ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੀ ਮੌਜੂਦਾ ਆਊਟਬ੍ਰੇਕ ਵਿੱਚ 29 ਅਜਿਹੇ ਕੇਸ ਅਜੇ ਵੀ ਮੌਜੂਦ ਹਨ, ਜਿਨ੍ਹਾਂ ਦਾ ਸਬੰਧ ਐਪੀਡੀਮੀਓਲੋਜੀਕਲੀ ਦੂਜੇ ਕੇਸਾਂ ਨਾਲ ਸਥਾਪਿਤ ਨਹੀਂ ਕੀਤਾ ਜਾ ਸਕਿਆ ਹੈ।
ਬੀਤੇ ਦਿਨ ਵੀ 6 ਅਜਿਹੇ ਕੇਸਾਂ ਦੀ ਪੁਸ਼ਟੀ ਉਪ-ਪ੍ਰਧਾਨ ਮੰਤਰੀ ਗ੍ਰਾਂਟ ਰਾਬਰਟਸਨ ਵਲੋਂ ਕੀਤੀ ਗਈ ਸੀ ਤੇ ਉਨ੍ਹਾਂ ਦੱਸਿਆ ਸੀ ਕਿ ਆਕਲੈਂਡ ਦਾ ਲੌਕਡਾਊਨ ਲੇਵਲ ਤਬਦੀਲ ਕਰਨ ਨੂੰ ਲੈਕੇ ਇਹ ਦਿੱਕਤ ਪੈਦਾ ਕਰ ਸਕਦੇ ਹਨ ਤੇ ਇਸੇ ਲਈ ਉਨ੍ਹਾਂ ਕੋਰੋਨਾ ਦੇ ਲੱਛਣਾ ਵਾਲੇ ਵੱਧ ਤੋਂ ਵੱਧ ਆਕਲੈਂਡ ਵਾਸੀਆਂ ਨੂੰ ਕੋਰੋਨਾ ਟੈਸਟ ਕਰਵਾਉਣ ਲਈ ਪ੍ਰੇਰਿਤ ਵੀ ਕੀਤਾ ਸੀ।
ਇਸ ਸਬੰਧੀ ਮਸ਼ਹੂਰ ਮਹਾਂਮਾਰੀ ਮਾਹਿਰ ਮਾਈਕਲ ਬੈਕਰ ਦਾ ਵੀ ਕਹਿਣਾ ਹੈ ਕਿ ਜੇ ਆਕਲੈਂਡ ਵਿੱਚ ਲੌਕਡਾਊਨ ਲੇਵਲ ਬਦਲਣ ਬਾਰੇ ਸੋਚਿਆ ਜਾਂਦਾ ਹੈ ਤਾਂ ਇਸ ਲਈ ਜਰੂਰੀ ਹੈ ਕਿ ਕਮਿਊਨਿਟੀ ਵਿੱਚ ਲਗਾਤਾਰ ਕਈ ਦਿਨ 'ਮਿਸਟਰੀ ਕੇਸਾਂ' ਦੀ ਪੁਸ਼ਟੀ ਨਾ ਹੋਏ।