Thursday, 16 September 2021
11 September 2021 New Zealand

ਇਸ ਵਾਰ ਦੇ ਲੌਕਡਾਊਨ ਨੇ ਕਾਰੋਬਾਰੀਆਂ ਦਾ ਕੀਤਾ ਜਿਆਦਾ ਬੁਰਾ ਹਾਲ

ਇਸ ਵਾਰ ਦੇ ਲੌਕਡਾਊਨ ਨੇ ਕਾਰੋਬਾਰੀਆਂ ਦਾ ਕੀਤਾ ਜਿਆਦਾ ਬੁਰਾ ਹਾਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਬਹੁਤੇ ਕਾਰੋਬਾਰੀਆਂ ਦਾ ਮੰਨਣਾ ਹੈ ਕਿ ਪਹਿਲੇ ਲੌਕਡਾਊਨ ਦੇ ਮੁਕਾਬਲੇ ਇਸ ਵਾਰ ਦੇ ਹੁਣ ਤੱਕ ਦੇ ਲੌਕਡਾਊਨ ਨੇ ਉਨ੍ਹਾਂ ਦੇ ਕਾਰੋਬਾਰਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਕਾਰੋਬਾਰੀਆਂ ਦਾ ਮੰਨਣਾ ਹੈ ਬੁਰੀ ਤਰ੍ਹਾਂ ਪ੍ਰਭਾਵਿਤ ਕਾਰੋਬਾਰ ਸਰਕਾਰੀ ਮੱਦਦ ਹਾਸਿਲ ਕਰਨ ਲਈ ਕਾਫੀ ਜਿਆਦਾ ਮੁੱਸ਼ਕਤ ਕਰ ਰਹੇ ਹਨ।
ਮਨਿਸਟਰੀ ਆਫ ਸੋਸ਼ਲ ਡਵੈਲਪਮੈਂਟ ਅਤੇ ਇਨਲੈਂਡ ਰੈਵੇਨਿਊ ਦੇ ਆਂਕੜੇ ਦੱਸਦੇ ਹਨ ਕਿ 3 ਸਤੰਬਰ ਤੱਕ 955,000 ਕਾਰੋਬਾਰ WAGE SUBSIDY ਹਾਸਿਲ ਕਰ ਚੁੱਕੇ ਹਨ ਤੇ ਇਹ ਅਪਲਾਈ ਕਰਨ ਵਾਲਿਆਂ ਦਾ ਕੁੱਲ 91% ਹੈ, ਪਰ ਜਿਨ੍ਹਾਂ ਨੂੰ ਮੱਦਦ ਨਹੀਂ ਮਿਲੀ ਉਹ ਕਾਰੋਬਾਰਾਂ ਦੇ ਭਵਿੱਖ ਨੂੰ ਲੈਕੇ ਕਾਫੀ ਚਿੰਤਿਤ ਹਨ।
ਇੱਕ ਅੰਦਾਜੇ ਅਨੁਸਾਰ ਹੁਣ ਤੱਕ ਮਨਿਸਟਰੀ ਆਫ ਸੋਸ਼ਲ ਡਵੈਲਪਮੈਂਟ $1.5 ਬਿਲੀਅਨ ਦੀ ਮੱਦਦ ਕਾਰੋਬਾਰੀਆਂ ਨੂੰ ਅਦਾ ਕਰ ਚੁੱਕੀ ਹੈ।

ADVERTISEMENT
NZ Punjabi News Matrimonials