Thursday, 16 September 2021
13 September 2021 New Zealand

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਦਫਤਰ ਨਜਦੀਕ ਮਿਲਿਆ ਭੇਦ-ਭਰੇ ਸਫੈਦ ਪਾਊਡਰ ਵਾਲਾ ਪਾਰਸਲ

ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਦਫਤਰ ਨਜਦੀਕ ਮਿਲਿਆ ਭੇਦ-ਭਰੇ ਸਫੈਦ ਪਾਊਡਰ ਵਾਲਾ ਪਾਰਸਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਸਵੇਰੇ 10 ਵਜੇ ਦੇ ਲਗਭਗ ਵੈਲੰਿਗਟਨ ਸਥਿਤ ਪਾਰਲੀਮੈਂਟ ਦੀ ਇਮਾਰਤ ਵਿੱਚ ਇੱਕ ਅਜਿਹਾ ਪਾਰਸਲ ਪ੍ਰਾਪਤ ਹੋਇਆ, ਜਿਸ ਵਿੱਚ ਸਫੈਦ ਰੰਗ ਦਾ ਪਦਾਰਥ ਸੀ, ਇਸ ਤੋਂ ਬਾਅਦ ਪੁਲਿਸ ਅਤੇ ਫਾਇਰ ਐਂਡ ਐਮਰਜੈਂਸੀ ਵਿਭਾਗ ਨੂੰ ਸੂਚਿਤ ਕੀਤਾ ਗਿਆ।
ਮੌਕੇ 'ਤੇ ਫਾਇਰ ਵਿਭਾਗ ਦੀਆਂ ਤਿੰਨ ਗੱਡੀਆਂ ਪੁੱਜੀਆਂ ਦੱਸੀਆਂ ਜਾ ਰਹੀਆਂ ਹਨ।
ਇਹ ਪਾਰਸਲ 8ਵੀਂ ਮੰਜਿਲ 'ਤੇ ਪ੍ਰਾਪਤ ਹੋਇਆ ਹੈ,ਜੋ ਕਿ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੇ ਦਫਤਰ ਦੇ ਹੇਠਾਂ ਵਾਲੀ ਮੰਜਿਲ ਹੈ, ਜਿੱਥੇ ਭੇਜੀਆਂ ਗਈਆਂ ਚਿੱਠੀਆਂ-ਪੱਤਰ ਬਰਾਮਦ ਹੁੰਦੇ ਹਨ।
ਪੁਲਿਸ ਵਲੋਂ ਸਫੈਦ ਪਦਾਰਥ ਦੀ ਜਾਂਚ ਕੀਤੀ ਜਾ ਰਹੀ ਹੈ।

ADVERTISEMENT
NZ Punjabi News Matrimonials