Thursday, 16 September 2021
13 September 2021 New Zealand

ਕੋਰੋਨਾ ਵੈਕਸੀਨ ਕਾਰਨ ਨਹੀਂ ਹੋਈ ਨੌਜਵਾਨ ਲੜਕੀ ਦੀ ਮੌਤ - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ

ਕੋਰੋਨਾ ਵੈਕਸੀਨ ਕਾਰਨ ਨਹੀਂ ਹੋਈ ਨੌਜਵਾਨ ਲੜਕੀ ਦੀ ਮੌਤ - ਪ੍ਰਧਾਨ ਮੰਤਰੀ ਜੈਸਿੰਡਾ ਆਰਡਨ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਵਿੱਚ ਅਜੇ ਤੱਕ ਕੋਰੋਨਾ ਵੈਕਸੀਨ ਕਾਰਨ ਕਿਸੇ ਵੀ ਨੌਜਵਾਨ ਲੜਕੇ ਜਾਂ ਲੜਕੀ ਦੀ ਮੌਤ ਹੋਣ ਦੀ ਖਬਰ ਨਹੀਂ ਹੈ ਤੇ ਕੋਰੋਨਾ ਤੋਂ ਬਚਣ ਦਾ ਸਭ ਤੋਂ ਵਧੀਆ ਉਪਾਅ ਕੋਰੋਨਾ ਵੈਕਸੀਨ ਹੀ ਹੈ, ਇਸ ਗੱਲ ਦੀ ਪੁਸ਼ਟੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਕੀਤੀ ਗਈ ਹੈ।
ਦਰਅਸਲ ਸੋਸ਼ਲ ਮੀਡੀਆ 'ਤੇ ਇੱਕ ਖਬਰ ਫੈਲ ਰਹੀ ਸੀ ਕਿ ਫਾਈਜ਼ਰ ਦੀ ਕੋਰੋਨਾ ਵੈਕਸੀਨ ਕਾਰਨ ਨਿਊਜੀਲੈਂਡ ਵਿੱਚ ਇੱਕ ਨੌਜਵਾਨ ਲੜਕੀ ਦੀ ਮੌਤ ਹੋਣ ਦੀ ਖਬਰ ਹੈ, ਪਰ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸਾਫ ਕਰ ਦਿੱਤਾ ਹੈ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਹੈ ਤੇ ਇਹ ਸਿਰਫ ਇੱਕ ਝੂਠੀ ਖਬਰ ਹੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਝੂਠੀ ਖਬਰ ਫੈਲਾਉਣ ਵਾਲਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਇਸ ਔਖੀ ਘੜੀ ਵੇਲੇ ਅਜਿਹੀ ਝੂਠੀ ਖਬਰ ਸੁਣ ਕੇ ਪਰਿਵਾਰ ਵਾਲਿਆਂ ਦੇ ਦਿਲ 'ਤੇ ਕੀ ਬਿਤੇਗੀ।
ਉਨ੍ਹਾਂ ਨਿਊਜੀਲੈਂਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਅਜਿਹੀ ਕਿਸੇ ਵੀ ਖਬਰ 'ਤੇ ਵਿਸ਼ਵਾਸ਼ ਕਰਨ ਤੋਂ ਪਹਿਲਾਂ ਇਹ ਜਾਨਣਾ ਜਰੂਰੀ ਹੈ ਕਿ ਸਿਹਤ ਮਹਿਕਮਾ ਸਭ ਤੋਂ ਪਹਿਲਾਂ ਇਸਦੀ ਪੁਸ਼ਟੀ ਕਰਦਾ ਹੈ।

ADVERTISEMENT
NZ Punjabi News Matrimonials