Thursday, 16 September 2021
13 September 2021 New Zealand

ਆਕਲੈਂਡ ਬਾਰਡਰ ਧੋਖੇ ਨਾਲ ਪਾਰ ਕਰਨ ਵਾਲੇ ਜੋੜੇ ਨੂੰ ਮਿਲ ਰਹੀਆਂ ਲਾਹਨਤਾਂ

ਆਕਲੈਂਡ ਬਾਰਡਰ ਧੋਖੇ ਨਾਲ ਪਾਰ ਕਰਨ ਵਾਲੇ ਜੋੜੇ ਨੂੰ ਮਿਲ ਰਹੀਆਂ ਲਾਹਨਤਾਂ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦਾ ਉਹ ਜੋੜਾ ਜੋ ਲੌਕਡਾਊਨ ਦੌਰਾਨ ਨਿਯਮਾਂ ਦੀ ਪ੍ਰਵਾਹ ਨਾ ਕਰਦਿਆਂ ਵਨਾਕਾ ਜਾ ਪੁੱਜਾ ਸੀ, ਉਸਨੂੰ ਲੋਕਾਂ ਵਲੋਂ ਕਾਫੀ ਲਾਹਨਤਾਂ ਪਾਈਆਂ ਜਾ ਰਹੀਆਂ ਹਨ, 32 ਸਾਲਾ ਵਿਅਕਤੀ ਅਤੇ 26 ਸਾਲਾ ਮਹਿਲਾ ਦੇ ਮਾਮਲੇ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਕਤ 32 ਸਾਲਾ ਵਿਅਕਤੀ ਆਕਲੈਂਡ ਦੇ ਕਿਸੇ ਉੱਚ ਅਧਿਕਾਰੀ ਦਾ ਪੁੱਤਰ ਹੈ ਅਤੇ ਵਿਅਕਤੀ ਨੇ ਅਸੈਂਸ਼ਲ ਕਰਮਚਾਰੀ ਦਾ ਝੂਠਾ ਦਾਅਵਾ ਕਰ ਆਕਲੈਂਡ ਦਾ ਬਾਰਡਰ ਪਾਰ ਕੀਤਾ, ਉਸਤੋਂ ਬਾਅਦ ਜੋੜਾ ਹੈਮਿਲਟਨ ਏਅਰਪੋਰਟ ਗਿਆ ਤੇ ਉੱਥੋਂ ਵਨਾਕਾ ਲਈ ਹਵਾਈ ਉਡਾਣ ਭਰੀ।
ਕੁਈਨਜ਼ਟਾਊਨ ਲੇਕ ਡਿਸਟ੍ਰੀਕਟ ਮੇਅਰ ਜਿੰਮ ਬੋਲਟ ਵਲੋਂ ਵੀ ਕਰੜੀ ਪ੍ਰਤੀਕਿਰਿਆ ਪ੍ਰਗਟਾਈ ਗਈ ਹੈ, ਉਨ੍ਹਾਂ ਕਿਹਾ ਹੈ ਕਿ ਇਹ ਸੱਚਮੁੱਚ ਹੀ ਘ੍ਰਿਣਾਯੋਗ ਹੈ, ਕਿਉਕਿ ਉਕਤ ਜੋੜੇ ਕਾਰਨ ਨਾ ਸਿਰਫ ਦੂਜਿਆਂ ਨੂੰ ਸਿਹਤ ਪੱਖੋਂ ਖਤਰਾ ਪੈਦਾ ਹੋਇਆ ਹੈ, ਬਲਕਿ ਇਨ੍ਹਾਂ ਦੀ ਗਲਤੀ ਕਾਰਨ ਜੇ ਦੁਬਾਰਾ ਤੋਂ ਲੌਕਡਾਊਨ ਲੱਗ ਜਾਂਦਾ ਤਾਂ ਇਹ ਅਰਥਚਾਰੇ ਲਈ ਵੀ ਮਾੜਾ ਸਾਬਿਤ ਹੋਣਾ ਸੀ, ਕਿਉਂਕਿ ਦੁਬਾਰਾ ਤੋਂ ਲੱਗਣ ਵਾਲੇ ਲੌਕਡਾਊਨ ਵਿੱਚ ਮੰਦੀ ਦੀ ਮਾਰ ਝੱਲ ਰਹੇ ਕਾਰੋਬਾਰੀਆਂ ਨੇ ਕਾਰੋਬਾਰ ਬੰਦ ਕਰਨ ਦਾ ਫੈਸਲਾ ਲੈਣ ਨੂੰ ਮਜਬੂਰ ਹੋ ਜਾਣਾ ਸੀ ਤੇ ਅਜਿਹਾ ਆਕਲੈਂਡ ਦੇ ਹੁਣ ਦੇ ਲੌਕਡਾਊਨ ਵਿੱਚ ਦੇਖਣ ਨੂੰ ਵੀ ਮਿਲਿਆ ਹੈ।
ਉਕਤ ਜੋੜੇ 'ਤੇ ਪੁਲਿਸ ਵਲੋਂ ਦੋਸ਼ ਦਾਇਰ ਕਰ ਦਿੱਤੇ ਗਏ ਹਨ।

ADVERTISEMENT
NZ Punjabi News Matrimonials