Thursday, 16 September 2021
13 September 2021 New Zealand

ਮੈਨੇਜਡ ਆਈਸੋਲੇਸ਼ਨ ਵਿੱਚ ਥਾਂ ਨਾ ਮਿਲਣ ਕਾਰਨ ਨਿਊਜੀਲ਼ੈਂਡ ਆਉਣ ਵਾਲੀਆਂ ਪ੍ਰਵਾਸੀ ਨਰਸਾਂ ਕਰ ਸਕਦੀਆਂ ਕੈਨੇਡਾ ਵੱਲ ਮੂੰਹ

ਮੈਨੇਜਡ ਆਈਸੋਲੇਸ਼ਨ ਵਿੱਚ ਥਾਂ ਨਾ ਮਿਲਣ ਕਾਰਨ ਨਿਊਜੀਲ਼ੈਂਡ ਆਉਣ ਵਾਲੀਆਂ ਪ੍ਰਵਾਸੀ ਨਰਸਾਂ ਕਰ ਸਕਦੀਆਂ ਕੈਨੇਡਾ ਵੱਲ ਮੂੰਹ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲ਼ੈਂਡ ਦੇ ਵਿੱਚ ਇਸ ਵੇਲੇ ਲਗਭਗ 15 ਰੈਸਟ ਹੋਮ ਇਸ ਵੇਲੇ ਬਜੁਰਗਾਂ ਦੀਆਂ ਭਰਤੀਆਂ ਨਹੀਂ ਲੈ ਰਹੇ, ਕਾਰਨ ਹੈ ਇਨ੍ਹਾਂ ਰੈਸਟ ਹੋਮ ਵਿੱਚ ਨਰਸਾਂ ਦੀ ਘਾਟ ਤੇ ਇਸ ਵੇਲੇ ਲਗਭਗ 350 ਨਰਸਾਂ ਇਸ ਉਡੀਕ ਵਿੱਚ ਹਨ ਕਿ ਕਦੋਂ ਉਨ੍ਹਾਂ ਨੂੰ ਐਮ ਆਈ ਕਿਊ ਵਿੱਚ ਥਾਂ ਮਿਲੇ ਤੇ ਉਹ ਨਿਊਜੀਲੈਂਡ ਪੁੱਜਣ।

ਅਵਤਾਰ ਇੰਸਟੀਚਿਊਟ ਟ੍ਰੈਨਿੰਗ ਕੁਆਰਡੀਨੇਟਰ ਲੂਈਸ ਕਿਊਮਿੰਗ ਅਨੁਸਾਰ ਉਨ੍ਹਾਂ ਨੇ ਨਰਸਾਂ ਦੇ ਵੀਜੇ ਲਗਵਾਏ ਹੋਏ ਹਨ, ਟਿਕਟਾਂ ਦਾ ਵੀ ਪ੍ਰਬੰਧ ਹੋ ਚੁੱਕਾ ਹੈ, ਪਰ ਐਮ ਆਈ ਕਿਊ ਵਿੱਚ ਥਾਂ ਨਾ ਮਿਲਣ ਕਾਰਨ ਨਰਸਾਂ ਨਿਊਜੀਲੈਂਡ ਨਹੀਂ ਪੁੱਜ ਰਹੀਆਂ ਤੇ ਇਹ ਨਿਊਜੀਲੈਂਡ ਭਰ ਦੇ ਰੈਸਟ ਹੋਮ ਵਾਲਿਆਂ ਲਈ ਇੱਕ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਨੂੰ ਰੋਜਾਨਾ ਇਸ ਲਈ ਰੈਸਟ ਹੋਮ ਵਾਲਿਆਂ ਤੋਂ ਕਾਲਾਂ ਆ ਰਹੀਆਂ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਕਈ ਰੈਸਟ ਹੋਮ ਵਾਲੇ ਤਾਂ ਹੈਲਥ ਮਨਿਸਟਰੀ ਨੂੰ ਸੈਕਸ਼ਨ 31 ਨੋਟਿਸ ਵੀ ਭੇਜ ਰਹੇ ਹਨ, ਕਿਉਂਕਿ ਨਰਸਾਂ ਨਾ ਹੋਣ ਕਾਰਨ ਰਜਿਸਟਰਡ ਨਰਸਾਂ ਦਾ ਕੰਮ ਸੀਨੀਅਰ ਹੈਲਥ ਕੇਅਰ ਵਰਕਰ ਕਰਨ ਨੂੰ ਮਜਬੂਰ ਹਨ ਤੇ ਇਹ ਹੈਲਥ ਐਂਡ ਕੇਅਰ ਸਬੰਧੀ ਇੱਕ ਵੱਡਾ ਰਿਸਕ ਹੈ ਅਤੇ ਸਰਕਾਰ ਦੀ ਅਣਗਹਿਲੀ ਕਾਰਨ ਅਜਿਹਾ ਹੋ ਰਿਹਾ ਹੈ।
ਕ੍ਰਿਟਿਕਲ ਕੰਸਟਰਕਸ਼ਨ ਵਰਕਰਾਂ ਲਈ ਰੱਖੀਆਂ ਗਈਆਂ ਵਿਸ਼ੇਸ਼ ਐਮ ਆਈ ਕਿਊ ਨਾ ਵਰਤੋਂ ਵਿੱਚ ਹੋਣ ਕਾਰਨ ਇਨ੍ਹਾਂ ਨਰਸਾਂ ਲਈ ਉਹ ਥਾਵਾਂ ਦਿੱਤੇ ਜਾਣ ਦੀ ਮੰਗ ਵੀ ਕੀਤੀ ਗਈ ਹੈ, ਪਰ ਸਰਕਾਰ ਬਹਾਨਿਆਂ ਤੋਂ ਇਲਾਵਾ ਕੁਝ ਨਹੀਂ ਕਰ ਰਹੀ।
ਹੁਣ ਇਨ੍ਹਾਂ ਰੈਸਟ ਹੋਮ ਵਾਲਿਆਂ ਨੂੰ ਇਹ ਵੀ ਚਿੰਤਾ ਹੈ ਕਿ ਕਿਉਂਕਿ ਰਜਿਸਟਰਡ ਨਰਸਾਂ ਦੀ ਮੰਗ ਪੂਰੀ ਦੁਨੀਆਂ ਵਿੱਚ ਹੈ ਤੇ ਹੁਣ ਕੈਨੇਡਾ ਅਤੇ ਯੂਕੇ ਵੀ ਇਨ੍ਹਾਂ ਨਰਸਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਵਿੱਚ ਹਨ ਤੇ ਜੇ ਇਨ੍ਹਾਂ ਨਰਸਾਂ ਨੂੰ ਐਮ ਆਈ ਕਿਊ ਵਿੱਚ ਥਾਂ ਨਹੀਂ ਮਿਲਦੀ ਤਾਂ ਇਹ ਜਾਹਿਰ ਤੌਰ 'ਤੇ ਇਨ੍ਹਾਂ ਦੇਸ਼ਾਂ ਵੱਲ ਹੀ ਰੁੱਖ ਕਰਨਗੀਆਂ।

ADVERTISEMENT
NZ Punjabi News Matrimonials