Thursday, 16 September 2021
13 September 2021 New Zealand

ਆਕਲੈਂਡ ‘ਚ ਲੈਵਲ 4, ਬਾਕੀ ਦੇ ਨਿਊਜੀਲੈਂਡ ਲਈ ਲੈਵਲ 2

ਆਕਲੈਂਡ ‘ਚ ਲੈਵਲ 4, ਬਾਕੀ ਦੇ ਨਿਊਜੀਲੈਂਡ ਲਈ ਲੈਵਲ 2 - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਨਿਊਜੀਲੈਂਡ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਮੌਜੂਦਾ ਹਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਕਲੈਂਡ ਦਾ ਲੈਵਲ 4, 21 ਸਤੰਬਰ ਰਾਤ 11.59 ਤੱਕ ਵਧਾਏ ਜਾਣ ਦੀ ਗੱਲ ਆਖੀ ਹੈ। ਇਸ ਤੋਂ ਇਲਾਵਾ ਬਾਕੀ ਦੇ ਨਿਊਜੀਲੈਂਡ ਲਈ ਅਲਰਟ ਲੈਵਲ 2 ਲਾਗੂ ਰਹੇਗਾ।
ਦੱਸਦੀਏ ਕਿ ਅੱਜ ਸਵੇਰੇ 33 ਨਵੇਂ ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 1 ਕੇਸ ਹੀ ਮਿਸਟੀਰੀਅਸ ਕੇਸ ਸੀ ਤੇ ਬਾਕੀਆਂ ਦਾ ਸਬੰਧ ਮੌਜੂਦਾ ਕਲਸਟਰ ਨਾਲ ਸੀ। ਲੌਕਡਾਊਨ ਲੈਵਲ ਦਾ ਅਲਰਟ ਬਦਲਣ ਲਈ ਮੀਸਟੀਰੀਅਸ ਕੇਸਾਂ ਦੀ ਭੂਮਿਕਾ ਨੂੰ ਅਹਿਮ ਦੱਸਿਆ ਜਾ ਰਿਹਾ ਹੈ ਤੇ ਇਸ ਵੇਲੇ ਅੱਜ ਦੇ ਕੇਸ ਨੂੰ ਪਾਕੇ ਕੁੱਲ 17 ਮੀਸਟੀਰੀਅਸ ਕੇਸਾਂ ਦੀ ਗਿਣਤੀ ਦੱਸੀ ਜਾ ਰਹੀ ਹੈ।
ਸਰਕਾਰ ਨੇ ਡੈਨਮਾਰਕ ਨਾਲ ਵੀ 500,000 ਫਾਈਜ਼ਰ ਕੰਪਨੀ ਦੀਆਂ ਵੈਕਸੀਨ ਦੀ ਡੀਲ ਪੱਕੀ ਕਰ ਲਈ ਹੈ।

ADVERTISEMENT
NZ Punjabi News Matrimonials